ਲੌਂਗੋਵਾਲ, 6 ਅਗਸਤ (ਜਗਸੀਰ ਲੌਂਗੋਵਾਲ) – ਅਰੋੜਾ ਵੈਲਫੇਅਰ ਸਭਾ (ਰਜਿ:) ਸੰਗਰੂਰ ਵਲੋਂ ਸ੍ਰੀ ਰਾਮ ਮੰਦਿਰ ਅਯੋਧਿਆ ਦੇ ਭੂਮੀ ਪੂਜਨ ਦੀ ਖੁਸ਼ੀ ‘ਚ ਬੜੇ ਚੌਕ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਦੀਪਮਾਲਾ ਵੀ ਕੀਤੀ ਗਈ।ਸਭਾ ਦੇ ਕਨਵੀਨਰ ਐਡਵੋਕੇਟ ਨਰੇਸ਼ ਜੁਨੇਜਾ ਨੇ ਕਿਹਾ ਕਿ ਸਮੂਹ ਅਰੋੜਾ ਵੰਸ਼ ਦੇ ਸ੍ਰੀ ਰਾਮ ਚੰਦਰ ਜੀ ਪੂਰਵਜ਼ ਹਨ ।
ਸਭਾ ਵਲੋਂ ਗੋਬਿੰਦ ਨਾਗਪਾਲ, ਰਾਜ ਕੁਮਾਰ ਅਰੋੜਾ ਅਤੇ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਸਮੂਹ ਅਰੋੜਾ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।ਤਰਸੇਮ ਕਾਲੜਾ ਅਤੇ ਚੀਫ ਇੰਜਨੀਅਰ ਪੰਕਜ ਸਚਦੇਵਾ ਨੇ ਕਿਹਾ ਕਿ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਅਰੋੜਾ ਖਤਰੀ ਭਾਈਚਾਰੇ ਲਈ ਆਸਥਾ ਦਾ ਪ੍ਰਤੀਕ ਹੈ।
ਇਸ ਮੋਕੇ ਪਵਨ ਅਹੂਜਾ, ਮਨੋਜ਼ ਸੇਠੀ, ਮਨੋਹਰ ਜੁਨੇਜਾ, ਸਰਵਨ ਸਚਦੇਵਾ, ਰਿਕੀ ਬਜਾਜ, ਅਰੁਣ ਹਸੀਜਾ, ਟਹਿਲ ਚੰਦ ਛਾਬੜਾ, ਮੋਹਨ ਨਾਗਪਾਲ, ਵੇਦ ਪ੍ਰਕਾਸ਼ ਸਚਦੇਵਾ, ਵਿਜੈ ਢੀਂਗਰਾ, ਨਰੇਸ਼ ਤਨੇਜਾ, ਆਤਮ ਸਿੰਘ ਅਰੋੜਾ, ਸੁਰਿੰਦਰ ਹੰਸ, ਚੰਦਰ ਭਾਨ ਕਾਲੜਾ, ਪੰਕਜ ਕਾਲੜਾ, ਸਰਵਨ ਖੁਰਾਨਾ, ਚਮਨ ਸਿਡਾਨਾ, ਐਡਵੋਕੇਟ ਹਿਮਾਂਸ਼ੂ ਛਾਬੜਾ, ਲਲਿਤ ਕਾਲੜਾ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …