Friday, December 27, 2024

ਪੰਜਾਬ ਦੇ ਸਭਿਆਚਾਰ ਮੰਤਰੀ ਚੰਨੀ ਨੇ ਕਲਾਕਾਰ ਭਾਈਚਾਰੇ ਦੇ ਪ੍ਰੋਗਰਾਮ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ

ਸੰਗਰੂਰ, 8 ਅਗਸਤ (ਜਗਸੀਰ ਲੌਂਗੋਵਾਲ) – ਗਾਇਕ ਅਤੇ ਗੀਤਕਾਰ ਬਿੱਟੂ ਖੰਨੇਵਾਲਾ ਅਤੇ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ ਦੀ ਅਗਵਾਈ ਹੇਠ ਕਲਾਕਾਰਾਂ ਦਾ ਵਫਦ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮਿਲਿਆ।ਉਨਾਂ ਨੇ ਕਲਾਕਾਰ ਭਾਈਚਾਰੇ ਦੀਆਂ ਮੁੱਖ ਮੰਗਾਂ ਕੈਬਨਿਟ ਮੰਤਰੀ ਚੰਨੀ ਨੂੰ ਲਿਖਤੀ ਰੂਪ ਵਿੱਚ ਦਿੱਤੀਆਂ।ਗਾਇਕ ਬਿੱਟੂ ਖੰਨੇਵਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਾੜੀ ਘੜੀ ‘ਚ ਸਭ ਤੋਂ ਵੱਧ ਨੁਕਸਾਨ ਸੰਗੀਤ ਖੇਤਰ ਨਾਲ ਸਬੰਧਤ ਲੋਕਾਂ ਦਾ ਹੋ ਰਿਹਾ ਹੈ।ਮੰਗ ਪੱਤਰ ਵਿੱਚ ਸਾਰੇ ਪੰਜਾਬ ਦੇ ਗਾਇਕ ਅਤੇ ਗੀਤਕਾਰ, ਸਾਜ਼ਿੰਦੇ, ਸੰਗੀਤਕਾਰ ਜਿਹੜੇ 60 ਸਾਲ ਦੀ ਉਮਰ ਤੋਂ ਉਪਰ ਹੋ ਗਏ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਵਿਸ਼ੇਸ਼ ਪੈਨਸ਼ਨ ਦਾ ਸਰਕਾਰ ਵੱਲੋਂ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।
                 ਗਾਇਕ ਖੰਨੇਵਾਲਾ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਬਹੁਤ ਛੇਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲਾਕਾਰ ਭਾਈਚਾਰੇ ਦੀਆਂ ਮੰਗਾਂ ਤੋਂ ਜਾਣੂ ਕਰਵਾ ਕੇ ਮੁੱਖ ਮੰਗਾਂ ਮਨਜ਼ੂਰ ਕਰਵਾਉਣਗੇ, ਜਿਸ ਵਿੱਚ ਕਲਾਕਾਰ ਭਾਈਚਾਰੇ ਦੇ ਪ੍ਰੋਗਰਾਮ ਸ਼ੁਰੂ ਕਰਵਾਉਣਾ ਵੀ ਸ਼ਾਮਲ ਹੈ ।
             ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੜੇ ਗਾਇਕ, ਗੀਤਕਾਰ ਤੇ ਸਾਜ਼ਿੰਦੇ ਅਜੇ ਤੱਕ ਫਾਰਮ ਨਹੀਂ ਭਰ ਸਕੇ, ਉਹ ਛੇਤੀ ਤੋਂ ਛੇਤੀ ਆਪਣੇ ਫਾਰਮ ਭਰ ਕੇ ਭੇਜਣ ਤਾਂ ਜੋ ਪੰਜਾਬ ਦੇ ਸਾਰੇ ਜਰੂਰਤਮੰਦ ਪਰਿਵਾਰਾਂ ਨਾਲ ਸੰਬੰਧਤ ਕਲਾਕਾਰਾਂ ਦਾ ਫਾਇਦਾ ਹੋ ਸਕੇ।
                     ਇਸ ਕਲਾਕਾਰਾਂ ਦੇ ਵਫਦ ਵਿੱਚ ਹੁਸ਼ਿਆਰ ਮਾਹੀ, ਬਲਵੀਰ ਰਾਏ, ਪ੍ਰਸਿੱਧ ਗਾਇਕ ਹਰਪਾਲ ਠੱਠੇਵਾਲਾ ਤੇ ਵੀ ਸੰਗੀਤ ਖੇਤਰ ਨਾਲ ਸਬੰਧ ਰੱਖਣ ਵਾਲੇ ਹੋਰ ਸੱਜਣ ਮੌਜ਼ੂਦ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਵਿਦਿਆਰਥੀਆਂ ਦਾ ਪੁਨਰ-ਮੇਲ ਹੋਇਆ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ …