Wednesday, January 15, 2025

ਡਾ. ਸ਼੍ਰੀਮਤੀ ਨੀਰਾ ਸ਼ਰਮਾ ਪ੍ਰਿੰਸੀਪਲ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਸੇਵਾਮੁਕਤ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ) – 14 ਸਾਲ ਦੀ ਆਪਣੀ ਸੇਵਾ ਉਪਰੰਤ ਪ੍ਰਿੰਸੀਪਲ ਦੇ ਅਹੁੱਦੇ ਤੋਂ ਸੇਵਾਮੁਕਤ ਹੋਈ। ਆਪਣੇ ਪੁਰੇ ਕਾਰਜ਼ਕਾਲ ਦੌਰਾਨ ਉਹ ਬੱਚਿਆਂ ਦੇ ਬੌਧਿਕ, ਭਾਵਾਤਮਿਕ, ਸਮਾਜਿਕ ਅਤੇ ਸਰੀਰਕ ਵਿਕਾਸ ਲਈ ਹਮੇਸ਼ਾਂ ਪ੍ਰਤੀਬੱਧ ਰਹੇ।ਹਰ ਸਾਲ ਸਕੂਲ਼ ਦਾ ਸ਼ਾਨਦਾਰ ਬੋਰਡ ਨਤੀਜਾ ਉਨ੍ਹਾਂ ਦੀ ਮਿਹਨਤ ਤੇ ਗਤੀਸ਼ੀਲਤਾ ਦਰਸ਼ਾਉਂਦਾ ਹੈ ।
                ਡੀ.ਏ.ਵੀ ਸੰਸਥਾ ਦੇ ਨਾਲ ਉਨ੍ਹਾਂ ਦੀ 38 ਸਾਲ ਪਹਿਲਾਂ 1982 ਵਿੱਚ ਡੀ.ਏ.ਵੀ ਪਬਲਿਕ ਸਕੂਲ ਵਿੱਚ ਅਧਿਆਪਕ ਵਜੋਂ ਹੋਈ ਸ਼ੁਰੂਆਤ ਤੋਂ ਬਾਅਦ 1998 ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਸੰਸਥਾਪਕ ਪ੍ਰਿੰਸੀਪਲ ਬਣੇ।ਇਸ ਦੇ ਬਾਅਦ ਉਹ ਹਮੇਸ਼ਾਂ ਅੱਗੇ ਵੱਧਦਿਆਂ 2006 ਵਿੱਚ ਉਹ ਫਿਰ ਆਪਣੇ ਪਹਿਲੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ‘ਚ ਪ੍ਰਿੰਸੀਪਲ ਬਣ ਕੇ ਆਏ।
               ਸਿੱਖਿਆ ਦੇ ਖੇਤਰ ਵਿੱਚ ਪੀ.ਐਚ.ਡੀ, ਆਪਣੀ ਗ਼ੈਰ-ਮਾਮੂਲੀ ਉਪਰਾਲਿਆਂ ਨਾਲ ਉਹ ਹਮੇਸ਼ਾਂ ਜੁਗਤਾਂ ਅਤੇ ਕਾਰਜਪ੍ਰਣਾਲੀ ਵਿੱਚ ਸੁਧਾਰ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਅਹਿਮ ਪ੍ਰਦਰਸ਼ਨ ਲਈ ਪ੍ਰਤਿਬੱਧ ਰਹੀ ਹੈ। ਸਿੱਖਿਆ ਦੇ ਖੇਤਰ ਵਿੱਚ ਇਨ੍ਹਾਂ ਦੇ ਅਹਿਮ ਯੋਗਦਾਨ ਸਦਕਾ ਮੈਡਮ ਨੀਰਾ ਨੂੰ 2009 ਵਿੱਚ ਮਹਾਤਮਾ ਹੰਸਰਾਜ ਐਵਾਰਡ (ਗੋਲਡ ਮੈਡਲ), 2012 ਵਿੱਚ ਨੈਸ਼ਨਲ ਸੀ.ਬੀ.ਐਸ.ਸੀ ਐਵਾਰਡ, 2012 ਵਿੱਚ ਹੀ ਬੈਸਟ ਪ੍ਰਿੰਸੀਪਲ ਐੱਵਾਰਡ (ਪੰਜਾਬ / ਚੰਡੀਗੜ ਸਟੇਟ ਕੈਟੇਗਰੀ), 2014 ਵਿੱਚ ਸੀ.ਬੀ.ਐਸ.ਈ ਸਪੋਰਟਸ ਪ੍ਰਮੋਸ਼ਨ ਐਵਾਰਡ, 2018 ਵਿੱਚ ਬੈਸਟ ਟੀਚਰ ਲਈ ਸਟੇਟ ਐਵਾਰਡਾਂ ਨਾਲ ਸਨਮਾਨਿਆ ਗਿਆ।ਇਸ ਤੋਂ ਇਲਾਵਾ ਉਨਾਂ ਨੇ ਹੋਰ ਅਣਗਿਣਤ ਪੁਰਸਕਾਰ ਹਾਸਲ ਕੀਤੇ।
              ਆਪਣੇ ਵਿਦਾਇਗੀ ਸੰਦੇਸ਼ ਵਿੱਚ ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਜਗਿਆਸੂ ਨੌਜਵਾਨ ਮਨਾਂ ਨੂੰ ਪਾਲਿਆ ਹੋਣ ਕਰਕੇ ਉਨ੍ਹਾਂ ਨੂੰ ਭਵਿੱਖ ਵਿੱਚ ਜ਼ਿੰਮੇਦਾਰ ਅਤੇ ਸੰਵੇਦਨਸ਼ੀਲ ਨਾਗਰਿਕ ਬਣਾ ਕੇ ਸਮਾਜ ਦੇ ਪ੍ਰਤੀ ਆਪਣਾ ਯੋਗਦਾਨ ਦਿੱਤਾ ਹੈ।ਉਨ੍ਹਾਂ ਨੇ ਪ੍ਰਮਾਤਮਾ ਨੂੰ ਅਜਿਹਾ ਅਵਸਰ ਪ੍ਰਦਾਨ ਕਰਣ ਲਈ ਸ਼ੁਕਰਾਨਾ ਕੀਤਾ।ਉਨ੍ਹਾਂ ਦੀ ਸਭ ਤੋਂ ਵੱਡੀ ਉਪਲੱਬਧੀ ਉਨ੍ਹਾਂ ਦੇ ਵਿਦਿਆਰਥੀ ਹਨ।ਜਿਨ੍ਹਾਂ ਨੇ ਨਾ ਕੇਵਲ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਹਮੇਸ਼ਾਂ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਸਕੂਲ ਲਈ ਅਣਗਿਣਤ ਇਨਾਮ ਪ੍ਰਾਪਤ ਕੀਤੇ ਹਨ।ਉਨ੍ਹਾਂ ਨੇ ਸਕੂਲ ਅਧਿਆਪਕਾਂ ਦੀ ਮਿਹਨਤ ਅਤੇ ਸਹਿਯੋਗ ਲਈ ਦਿਲੋਂ ਸਰਾਹਣਾ ਕਰਦਿਆਂ ਕਾਮਨਾ ਕੀਤੀ ਕਿ ਸਕੂਲ ਹਮੇਸ਼ਾਂ ਬੁਲੰਦੀਆਂ ਛੁਹੇ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਸ਼ਿਖਰ ‘ਤੇ ਰਹੇ ।
                ਉਨ੍ਹਾਂ ਨੇ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਵਿੱਚ ਆਪਣੇ ਸੀਨੀਅਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਪਦਮਸ਼ਰੀ ਡਾ. ਸ਼੍ਰੀ ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ, ਡਾ. ਜੇ.ਪੀ ਸ਼ੂਰ ਡਾਇਰੇਕਟਰ ਪੀ.ਐਸ-1 ਅਤੇ ਏਡਿਡ ਸਕੂਲਜ਼, ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਮੈਨੇਜਰ ਡਾ. ਰਾਜੇਸ਼ ਕੁਮਾਰ ਦਾ ਉਨ੍ਹਾਂ ‘ਤੇ ਪ੍ਰਗਟਾਏ ਭਰੋਸੇ ਲਈ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਇਸ ਸਭ ਦੇ ਲਗਾਤਾਰ ਮਾਰਗ ਦਰਸ਼ਨ, ਸਹਿਯੋਗ ਅਤੇ ਵਿਸ਼ਵਾਸ ਦੇ ਕਾਰਨ ਉਹ ਆਪਣੀ ਅਹਿਮ ਯਾਤਰਾ ਨੂੰ ਪੂਰਾ ਕਰ ਸਕੇ ਹਨ।
                 ਸ੍ਰੀਮਤੀ ਡਾ. ਨੀਰਾ ਸ਼ਰਮਾ ਨੂੰ ਟੀਚੰਗ ਤੇ ਨਾਨ ਟੀਚਿੰਗ ਸਟਾਫ ਨੇ ਭਰੇ ਹੋਏ ਮਨ ਨਾਲ ਵਿਦਾਇਗੀ ਦਿੱਤੀ ਅਤੇ ਉਨ੍ਹਾਂ ਦੇ ਖੁਸ਼ਹਾਲ ਅਤੇ ਬਿਹਾਰੀਨ ਭਵਿੱਖ ਲਈ ਕਾਮਨਾ ਕੀਤੀ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …