ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਫੈਨਸਿੰਗ ਦੇ 13 ਖਿਡਾਰੀਆਂ ਨੇ ਅੰਮ੍ਰਿਤਸਰ ਫੈਨਸਿੰਗ ਐਸੋਸੀਏਸ਼ਨ ਦੇ ਨਾਲ ਮਾਨਸਾ ਵਿਖੇ ਆਯੋਜਿਤ ਅੰਡਰ-14 ਅਤੇ ਅੰਡਰ-18 ਫੈਨਸਿੰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਮਨਕਰਨ ਸਿੰਘ ਨੇ ਸੋਨੇ, ਊਦੇਬੀਰ ਸਿੰਘ ਨੇ ਸੋਨੇ ਅਤੇ ਕਾਂਸੇ ਦੇ ਮੈਡਲ ਜਿੱਤੇ।ਵਰਿੰਦਰ ਸਿੰਘ ਨੇ ਕਾਂਸੇ, ਦਮਨਦੀਪ ਸਿੰਘ ਨੇ ਚਾਂਦੀ ਅਤੇ ਕਾਂਸੇ, ਜਸਕਰਨ ਸਿੰਘ ਯੁਢ, ਨਵਜੋਤ ਸਿੰਘ ਯੁਭ ਤੇ ਦਾਨਿਸ਼ ਯੁਭ ਨੇ ਚਾਂਦੀ, ਦਪਿੰਦਰ ਸਿੰਘ ਯੁਭ ਨੇ ਚਾਂਦੀ ਅਤੇ ਕਾਂਸੇ, ਕੁਸ਼ਹਾਲ ਸਿੰਘ ਅਤੇ ਹਰਮਨਜੋਤ ਸਿੰਘ ਨੇ ਕਾਂਸੇ ਦੇ ਮੈਡਲ ਜਿੱਤ ਕੇ ਸਕੂਲ ਦੇ ਨਾਂ ਨੂੰ ਚਾਰ ਚੰਨ ਲਾਏ ।ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ, ਸz. ਨਵਪ੍ਰੀਤ ਸਿੰਘ ਸਾਹਨੀ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਮਾਨਾਵਾਂ ਦਿੱਤੀਆਂ।ਇਸ ਮੌਕੇ ਸੁਪਰਵਾਈਜ਼ਰ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਡੀ.ਪੀ.ਈ. ਸz. ਅਮਰਜੀਤ ਸਿੰਘ ਵੀ ਹਾਜ਼ਰ ਸਨ।ਉਨ੍ਹਾਂ ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ਲਈ ਅੰਮ੍ਰਿਤਸਰ ਫੈਨਸਿੰਗ ਐਸੋਸੀਏਸ਼ਨ ਨੂੰ ਵੀ ਵਧਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …