Sunday, April 12, 2026

ਡਾ. ਗੁਰਮੀਤ ਸਿੰਘ ਧਾਲੀਵਾਲ ਜੈਕ ਪੰਜਾਬ ਦੇ ਚੇਅਰਮੈਨ ਤੇ ਐਸ.ਐਸ ਚੱਠਾ ਜਨਰਲ ਸਕੱਤਰ ਚੁਣੇ ਗਏ

ਬਠਿੰਡਾ, 11 ਅਗਸਤ (ਪੰਜਾਬ ਪੋਸਟ ਬਿਊਰੋ) – ਡਾ. ਗੁਰਮੀਤ ਸਿੰਘ ਧਾਲੀਵਾਲ ਜੈਕ ਪੰਜਾਬ ਦੇ ਚੇਅਰਮੈਨ, ਜਗਜੀਤ ਸਿੰਘ ਧੂਰੀ ਪ੍ਰਧਾਨ, ਐਸ.ਐਸ ਚੱਠਾ ਜਨਰਲ ਸਕੱਤਰ ਤੇ ਰਜਿੰਦਰ ਸਿੰਘ ਧਨੋਆ ਸਕੱਤਰ ਚੁਣੇ ਗਏ ਹਨ।ਪੰਜਾਬ ਦੀਆਂ ਸੈਲਫ ਫਾਇਨਾਂਸਡ ਸਿੱਖਿਆ ਸੰਸਥਾਵਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਵਲੋਂ ਸਾਲ 2015 ‘ਚ ਮਿਲ ਕੇ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਇਹਨਾਂ ਸੰਸਥਾਵਾਂ ਦੀਆਂ ਸਮੱਸਿਆਵਾਂ ਲਈ ਯਤਨਸ਼ੀਲ ਹੈ।
                  ਹੁਣ ਇਸ ਮੰਚ ਨੂੰ ਦੁਬਾਰਾ ਸੰਗਠਿਤ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਵਿਚਾਰ ਵਟਾਂਦਰੇ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ 13 ਸੈਲਫ ਫਾਇਨਾਂਸਡ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਐਸੋਸੀਏਸ਼ਨਾਂ ਦੇ ਅਧਾਰਿਤ ਬਣੀ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਜ਼ (ਜੈਕ) ਦੀ ਬਾਡੀ ਦੀ ਚੋਣ ਹੋਈ।ਜਿਸ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਵੀ ਬਹੁਤ ਵੱਡਾ ਸਮਰਥਨ ਦਿੱਤਾ ਹੈ ਅਤੇ ਹੁਣ ਪ੍ਰਾਈਵੇਟ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਸਰਵਸੰਮਤੀ ਨਾਲ ਡਾ. ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ ਤੇ ਜਗਜੀਤ ਸਿੰਘ ਧੂਰੀ ਪ੍ਰਧਾਨ ‘ਜੈਕ ਪੰਜਾਬ’ ਸਾਂਝੇ ਮੰਚ ਤਿਆਰ ਦੀ ਅਗਵਾਈ ਕਰਨਗੇ।
                  ਜੈਕ ਦੇ ਨਿਯੁੱਕਤ ਹੋਏ ਜਨਰਲ ਸਕੱਤਰ ਐਸ.ਐਸ ਚੱਠਾ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਨੂੰ ਮੁੱਖ ਸਰਪ੍ਰਸਤ ਅਤੇ ਚਰਨਜੀਤ ਸਿੰਘ ਵਾਲੀਆ (ਨਰਸਿੰਗ ਐਸੋਸੀਏਸ਼ਨ) ਅਤੇ ਮਨਜੀਤ ਸਿੰਘ (ਪੁਟੀਆ) ਨੂੰ ਸਰਪ੍ਰਸਤ ਥਾਪਿਆ।ਡਾ. ਅੰਸ਼ੂ ਕਟਾਰੀਆ (ਪੁਕਾ) ਨੂੰ ਕੋ-ਚੇਅਰਮੈਨ ਅਤੇ ਨਿਰਮਲ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਜਦਕਿ ਜਸਨੀਤ ਸਿੰਘ, ਡਾ. ਸਤਵਿੰਦਰ ਸਿੰਘ ਸੰਧੂ ਅਤੇ ਵਿਪਨ ਸ਼ਰਮਾ ਬਤੌਰ ਵਾਈਸ ਪ੍ਰਧਾਨ ਆਪਣੀਆਂ ਸੇਵਾਵਾਂ ਨਿਭਾਉਣਗੇ।ਉਪਰੋਕਤ ਨਿਯੁੱਕਤੀਆਂ ਤੋਂ ਇਲਾਵਾ ਸ਼ਿਮਾਂਯੂ ਗੁਪਤਾ ਨੂੰ ਫਾਇਨਾਂਸ ਸਕੱਤਰ ਅਤੇ ਰਜਿੰਦਰ ਸਿੰਘ ਧਨੋਆ ਨੂੰ ਸਕੱਤਰ ਦੇ ਤੌਰ ’ਤੇ ਜ਼ਿੰਮੇਵਾਰੀ ਦਿੱਤੀ ਗਈ ਹੈ।
ਜੈਕ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਤੇ ਸਕੱਤਰ ਰਜਿੰਦਰ ਸਿੰਘ ਧਨੋਆ ਨੇ ਕਿਹਾ ਨੇ
                    ਵਰਤਮਾਨ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਪ੍ਰਾਈਵੇਟ ਅਣ-ਏਡਿਡ ਸਿੱਖਿਆ ਸੰਸਥਾਵਾਂ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝ ਰਹੀਆਂ ਹਨ।ਇਸ ਲਈ ਨਵੀਂ ਲੀਡਰਸ਼ਿਪ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸੰਸਥਾਵਾਂ ਨਾਲ ਸੰਬੰਧਿਤ ਸਾਰੇ ਮਸਲੇ ਸੁਲਝਾਉਣ ਵਿੱਚ ਸਫਲ ਹੋਵੇਗੀ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …