ਸ਼ਹਿਰ ‘ਚ 60 ਹਜ਼ਾਰ ਦੇ ਕਰੀਬ ਐਲ.ਆਈ.ਡੀ ਲਾਈਟਾਂ ਲੱਗੀਆਂ
ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ) – ਸ਼ਹਿਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਰਟ ਸਿਟੀ ਅਧੀਨ ਮਿਉਂਸੀਪਲ ਕਾਰਪੋਰੇਸ਼ਨ ਦੇ ਅੱਗ ਬੁਝਾਊ

ਵਿਭਾਗ ਨੂੰ ਉਸ ਦੀਆਂ ਲੋੜਾਂ ਅਨੁਸਾਰ ਫੰਡ ਮੁਹੱਇਆ ਕਰਵਾਏ ਜਾ ਚੁੱਕੇ ਹਨ, ਜਿਸ ਨਾਲ ਇਹ ਵਿਭਾਗ ਸਮੇਂ ਦਾ ਹਾਣੀ ਬਣ ਸਕਿਆ ਹੈ।ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਹਾਲ ਹੀ ਵਿਚ ਅੱਗ ਬੁਝਾਊ ਦਸਤੇ ਨੂੰ ਸਿਲਵਰ ਦੀਆਂ ਪੰਜ ਵੱਡੀਆਂ ਪੌੜੀਆਂ, 50 ਫਾਇਰ ਹੋਜ਼, 5 ਹਾਈ ਪ੍ਰੈਸ਼ਰ ਪੋਰਟੇਬਲ ਫਾਇਰ ਫਾਇਟਿੰਗ ਪੰਪ, ਸਰਚ ਲਾਈਟਾਂ, ਪੋਰਟੇਬਲ ਐਮਰਜੈਂਸੀ ਲਾਇਟਿੰਗ ਸਿਸਟਮ, ਅੱਗ ਬੁਝਾਉਣ ਲਈ ਵਰਤੇ ਜਾਂਦੇ ਸਿਲੰਡਰ, ਹਿਊਮਨ ਲਾਈਫ ਡਿਟੇਕਟਰ, ਵਾਟਰ ਕਮ ਫੋਮ ਨੋਜ਼ਲ ਅਤੇ ਹੋਰ ਜ਼ਰੂਰੀ ਸਮਾਨ ਦਿੱਤਾ ਹੈ।
ਕਮਿਸ਼ਨਰ ਮਿਤਲ ਨੇ ਕਿਹਾ ਕਿ ਸ਼ਹਿਰ ਦੇ ਪੁਰਾਤਨ ਹਿੱਸੇ, ਜੋ ਕਿ ਤੰਗ ਗਲੀਆਂ ਕਰਕੇ ਜਾਣਿਆ ਜਾਂਦਾ ਹੈ, ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਮਾਨ ਖਰੀਦ ਕੇ ਦਿੱਤਾ ਗਿਆ ਹੈ। ਉਨਾਂ ਦੀ ਕੋਸ਼ਿਸ਼ ਹੈ ਕਿ ਸ਼ਹਿਰ ਦੀ ਹਰ ਲੋੜ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਪੂਰੀ ਕੀਤੀ ਜਾਵੇ, ਤਾਂ ਜੋ ਇਹ ਸ਼ਹਿਰ ਭਵਿੱਖ ਦਾ ਹਾਣੀ ਬਣ ਸਕੇ। ਉਨਾਂ ਦੱਸਿਆ ਕਿ ਅੰਮ੍ਰਿਤਸਰ ਦੀਆਂ ਗਲੀਆਂ ਤੇ ਸੜਕਾਂ ‘ਤੇ 60 ਹਜ਼ਾਰ ਐਲ.ਆਈ.ਡੀ ਲਾਇਟਾਂ ਲਗਾਈਆਂ ਜਾ ਚੁੱਕੀਆਂ ਹਨ। ਸ੍ਰੀਮਤੀ ਮਿਤਲ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕੁੱਲ 62444 ਐਲ.ਆਈ.ਡੀ ਲਾਈਟਾਂ ਲਗਾਉਣ ਦਾ ਟੀਚਾ ਸੀ, ਜਿਸ ਵਿਚੋਂ 60 ਹਜ਼ਾਰ ਦੇ ਕਰੀਬ ਲਾਈਟਾਂ ਲੱਗ ਚੁੱਕੀਆਂ ਹਨ।
Punjab Post Daily Online Newspaper & Print Media