Thursday, September 19, 2024

ਇਨਕਲਾਬੀ ਕਵੀ ਲਾਲ ਸਿੰਘ ਦਿਲ ਦੀ 13ਵੀਂ ਬਰਸੀ ਮਨਾਈ

ਸਮਰਾਲਾ, 14 ਅਗਸਤ (ਇੰਦਰਜੀਤ ਕੰਗ) – 20ਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਜੁਝਾਰਵਾਦੀ ਕਵਿਤਾ ਦੇ ਇਨਕਲਾਬੀ ਕਵੀ ਲਾਲ ਸਿੰਘ ਦਿਲ ਦੀ ਅੱਜ 13ਵੀਂ ਬਰਸੀ ਮਨਾਈ ਗਈ।‘ਲਾਲ ਸਿੰਘ ਦਿਲ ਯਾਦਗਾਰੀ ਕਮੇਟੀ ਸਮਰਾਲਾ’ ਦੇ ਸਰਗਰਮ ਮੈਂਬਰ ਦੀਪ ਦਿਲਬਰ ਨੇ ਦੱਸਿਆ ਕਿ ਲਾਲ ਸਿੰਘ ਦਿਲ ਦੀ ਬਰਸੀ ‘ਤੇ ਉਨ੍ਹਾਂ ਦੇ ਘਰ ਜਾ ਪਰਿਵਾਰ ਨਾਲ ਮਿਲ ਕੇ ਲਾਲ ਸਿੰਘ ਦਿਲ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।ਕਮੇਟੀ ਦੇ ਮੈਂਬਰ ਮਾਸਟਰ ਤਰਲੋਚਨ ਸਿੰਘ ਵਲੋਂ ਜਿਥੇ ਲਾਲ ਸਿੰਘ ਦਿਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ, ਉਥੇ ਲਾਲ ਸਿੰਘ ਦਿਲ ਦੀਆਂ ਚੋਣਵੀਂਆਂ ਤੇ ਹੱਥ ਲਿਖਤ ਕਵਿਤਾਵਾਂ ਦੀ ਕਿਤਾਬ ‘ਤਰਥੱਲੀਆਂ ਦੇ ਦੌਰ ਵਿੱਚ’ ਪਰਿਵਾਰ ਅਤੇ ਹਾਜ਼ਰੀਨ ਨੂੰ ਭੇਟ ਕੀਤੀ ਗਈ।ਲੋਕ ਮੋਰਚਾ ਪੰਜਾਬ ਦੇ ਆਗੂ ਤੇ ਕਮੇਟੀ ਮੈਂਬਰ ਕੁਲਵੰਤ ਤਰਕ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ‘ਲਾਲ ਸਿੰਘ ਦਿਲ ਤੈਨੂੰ ਲਾਲ ਸਲਾਮ’, ‘ ਲਾਲ ਸਿੰਘ ਦਿਲ ਅਮਰ ਰਹੇ’ ਦੇ ਅਕਾਸ਼ ਗੰੁਜਾਊ ਨਾਅਰੇ ਲਗਾਏ ਗਏ।ਦੀਪ ਦਿਲਬਰ ਨੇ ਲਾਲ ਸਿੰਘ ਦਿਲ ਦੇ ਰਚੇ ਸਹਿਤ ਅਤੇ ਲੋਕ ਪੱਖੀ ਕਵਿਤਾ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਭਵਿੱਖ ਵਿੱਚ ਲਾਲ ਸਿੰਘ ਦਿਲ ਦੀਆਂ ਪਈਆਂ ਅਣਛਪੀਆਂ ਰਚਨਾਵਾਂ ਨੂੰ ਵੀ ਕਿਤਾਬੀ ਰੂਪ ਦੇਣ ਦਾ ਯਤਨ ਕੀਤਾ ਜਾਵੇਗਾ।
                   ਇਸ ਮੌਕੇ ਲਾਲ ਸਿੰਘ ਦਿਲ ਦੇ ਭਰਾ ਚਰਨ ਸਿੰਘ ਗੁੱਡੂ, ਅਮਰ ਸਿੰਘ ਬਿੱਲੂ, ਜਸਵੀਰ ਸਮਰਾਲਾ, ਮਨਜੀਤ ਸਿੰਘ ਮੋਨਾ, ਕੁਲਜੀਤ ਸਿੰਘ, ਸੋਹਣ ਸਿੰਘ ਸਾਰੇ ਭਤੀਜੇ, ਜਸਵੀਰ ਸਿੰਘ, ਭਿੰਦਰ ਕੌਰ, ਲੱਕੀ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …