ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਜਮਾਤ ਚੌਥੀ ਅਤੇ ਪੰਜਵੀਂ ਦੇ ਅਸਧਾਰਨ ਵਿਦਿਆਰਥੀਆਂ ਦਾ ਸੈਕਸ਼ਨ ਜਿਸਨ੍ਵੰ ਂਰਿਸੋਰਸ ਰੂਮਂ ਸੈਕਸ਼ਨ ਕਿਹਾ ਜਾਂਦਾ ਹੈ, ਦੇ ਮੱਧਮ ਸਿੱਖਿਅਕ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫ਼ੈਲਾਉਣ ਲਈ ਲਘੂ ਨਾਟਕ ਦੀ ਪੇਸ਼ਕਾਰੀ ਕੀਤੀ ਵਿਦਿਆਰਥੀ ਹਰੇ ਰੰਗ ਦੇ ਪਹਿਰਾਵੇ ਵਿੱਚ ਸਜੇ ਹੋਏ ਸਨ ਅਤੇ ਉਨ੍ਹਾਂ ਕੋਲ ਕੂੜੇਦਾਨ ਅਤੇ ਸਫ਼ਾਈ ਕਰਨ ਦਾ ਸਮਾਨ ਸੀ।ਉਨ੍ਹਾਂ ਨੇ ਇੱਕ ਸਮੁੰਦਰੀ ਤਟ ਦੇ ਦ੍ਰਿਸ਼ ਨੂੰ ਦਰਸਾਇਆ ਜੋ ਕਿ ਯਾਤਰੂਆਂ ਦੁਆਰਾ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ।ਉਨ੍ਹਾਂ ਪਾਤਰਾਂ ਨੇ ਸਫ਼ਾਈ ਦੇ ਸਮੂਹਿਕ ਯਤਨਾਂ ਦੁਆਰਾ ਜਾਗਰੂਕਤਾ ਦੇ ਸੰਦੇਸ਼ ਦਿੱਤੇ ਅਤੇ ਅੰਤ ਵਿੱਚ ਵਾਤਾਵਰਨ ਸੁਰੱਖਿਆ ਨੂੰ ਆਸ ਪਾਸ ਦੀ ਸਫ਼ਾਈ ਨਾਲ ਜੋੜਿਆ।ਉਨ੍ਹਾਂ ਦੁਆਰਾ ਚੁੱਕੇ ਗਏ ਇਸ ਖ਼ਾਸ ਕਦਮ ਨੂੰ ਪ੍ਰਾਥਨਾ ਸਭਾ ਵਿੱਚ ਹਾਜ਼ਰ ਸਾਰੇ ਲੋਕਾਂ ਨੇ ਸਲਾਹਿਆ।ਸਿੱਖਣ ਦੇ ਅਸੂਖਮ ਅਤੇ ਕਈ ਪ੍ਰਕਾਰ ਦੀਆਂ ਵਿਵਹਾਰਕ ਸਮੱਸਿਆਵਾਂ ਨਾਲ ਗ੍ਰਸਤ ਇਨ੍ਹਾਂ ਵਿਦਿਆਰਥੀਆਂ ਨੇ ਇਸ ਕਦਮ ਨੂੰ ਚੁੱਕਣ ਲਈ ਅਣਥੱਕ ਪ੍ਰਯਤਨ ਕੀਤਾ ਅਤੇ ਆਪਣੀ ਪੇਸ਼ਕਾਰੀ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ .ਐਨ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਵਿਦਿਆਰਥੀਆਂ ਨੂੰ ਇਸੇ ਲਗਨ ਅਤੇ ਮਿਹਨਤ ਨਾਲ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਦਾ ਆਸ਼ੀਰਵਾਦ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਇਨ੍ਹਾਂ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਲਗਨ ਨਾਲ ਕੰਮ ਕਰਨ ਅਤੇ ਵਿਦਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਕਿ ਉਹ ਸਭ ਨੂੰ ਦਿਖਾ ਸਕਣ ਕਿ ਉਹ ਵੀ ਆਪਣੇ ਯਤਨਾਂ ਨਾਲ ਜੀਵਨ ਵਿੱਚ ਵਧੀਆ ਕਰ ਕੇ ਦਿਖਾ ਸਕਦੇ ਹਨ ।