Saturday, September 19, 2026

ਮੁੱਲ

ਮੁੱਲ ਨਹੀਂ ਏ ਬੰਦੇ ਦਾ
ਬਸ ਫੂਕ ਈ ਏ,
ਜੋ ਟਿਕਣ ਨਹੀਂ ਦਿੰਦੀ।
ਸਗੋਂ ਵਸਤਾਂ ਦਾ ਮੁੱਲ ਹੈ।
ਉਹਨਾਂ ਦੀ ਅੰਤ ਤੋਂ ਬਾਅਦ ਵੀ ਕੀਮਤ ਪੈਂਦੀ ਹੈ,
ਆਸ ਹੁੰਦੀ ਹੈ।
ਪਰ ਮਨੁੱਖ ਦਾ ਮੌਤ ਤੋਂ ਬਾਅਦ
ਕੋਈ ਮੁੱਲ ਨਹੀਂ,
ਫੂਕ ਭਾਵੇਂ ਜ਼ਮੀਨ ‘ਤੇ ਨਿਕਲੇ ਜਾਂ ਆਸਮਾਨ ‘ਤੇ,
ਫਿਰ ਕੌਣ ਪੁੱਛਦਾ ਹੈ,
ਕਿੰਨ੍ਹਾਂ ਕੁ ਯਾਦ ਕਰਦਾ ਹੈ,
ਕਿਸੇ ਕੋਲ ਸਮਾਂ ਨਹੀਂ।
ਬਸ ਅਜਕਲ ਬੰਦੇ ਦੀ ਫੂਕ ਦਾ ਮੁੱਲ ਹੈ
ਸੋ ਸੈਡ, ਆਰ.ਆਈ.ਪੀ
ਬਸ ਮੁੱਲ ਏਨਾਂ ਈ ਏ। 150820

ਸ਼ਮਿੰਦਰ ਕੌਰ ਰੰਧਾਵਾ
ਚੋਹਲਾ ਸਾਹਿਬ, ਜ਼ਿਲ੍ਹਾ ਤਰਨ ਤਾਰਨ।
ਮੋ – 97816 93300

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …