Tuesday, September 15, 2026

ਤੇ ਇਹ ਲਾੜ੍ਹਾ—-? (ਹਾਸ ਵਿਅੰਗ)

            ਇਹ ਗੱਲ ਉਸ ਭਲੇ ਸਮੇਂ ਦੀ ਹੈ, ਜਦੋਂ ਮਾਪਿਆਂ ਦਾ ਆਪਣੇ ਧੀਆਂ ਪੁੱਤਰਾਂ ` ਤੇ ਪੂਰਾ ਕੰਟਰੋਲ ਹੁੰਦਾ ਸੀ ਅਤੇ ਬੱਚੇ ਮਾਪਿਆਂ ਦੇ ਕਹਿਣੇ ਵਿੱਚ ਹੁੰਦੇ ਸਨ।ਮਾਪਿਆਂ ਦੀ ਮਰਜ਼ੀ ਦੇ ਖਿਲਾਫ ਬੱਚੇ ਰਤਾ ਭਰ ਵੀ ਇਧਰ ਉਧਰ ਨਹੀਂ ਸਨ ਜਾ ਸਕਦੇ।ਮਾਪਿਆਂ ਦਾ ਕਿਹਾ ਬੱਚਿਆਂ ਵਾਸਤੇ ਪੱਥਰ `ਤੇ ਲਕੀਰ ਵਾਲੀ ਗੱਲ ਹੁੰਦੀ ਸੀ।ਨਿਮਾਣਾ ਸਿਹੁੰ ਦੀ ਰਿਸ਼ਤੇਦਾਰੀ ਵਿੱਚ ਹੋਇਆ ਇਸ ਤਰ੍ਹਾਂ ਕਿ ਮਾਪੇ ਜਾ ਕੇ ਆਪਣੀ ਪੜ੍ਹੀ ਲਿਖੀ ਤੇ ਹੋਣਹਾਰ ਲੜਕੀ ਲਈ ਲੜਕਾ ਪਸੰਦ ਕਰ ਆਏ।ਉਸ ਸਮੇਂ ’ਚ ਲੜਕਾ, ਲੜਕੀ ਇਕ ਦੂਜੇ ਨੂੰ ਵੇਖਦੇ ਨਹੀਂ ਸਨ।
             ਆਖ਼ਰ ਵਿਆਹ ਵਾਲਾ ਦਿਨ ਆ ਗਿਆ।ਵਿਆਹ ਦੀਆਂ ਸਾਰੀਆਂ ਰਸਮਾਂ-ਰੀਤਾਂ ਨਿਭਾਉਣ ਉਪਰੰਤ ਜਦ ਆਥਣ ਵੇਲੇ ਡੋਲੀ ਤੁਰਨ ਲੱਗੀ ਤਾਂ ਕੁੜੀ ਦੀਆਂ ਸਹੇਲੀਆਂ, ਭੈਣਾਂ ਅਤੇ ਹੋਰ ਰਿਸ਼ਤੇਦਾਰ ਉੱਚੀ ਉੱਚੀ ਰੋਣ ਲੱਗੇ। ਵਿਆਹ ਵਾਲੀ ਕੁੜੀ ਸਮਝ ਰਹੀ ਸੀ ਕਿ ਇਹ ਸਾਰੇ ਮੇਰੇ ਵਿਛੋੜੇ ਕਾਰਨ ਹੀ ਰੋ ਰਹੇ ਹਨ।ਵਿਆਹ ਵਾਲੀ ਕੁੜੀ ਨੇ ਭਾਵੇਂ ਵੱਡਾ ਸਾਰਾ ਘੁੰਡ ਕੱਢਿਆ ਹੋਇਆ ਸੀ, ਪਰ ਫਿਰ ਵੀ ਉਸਦੇ ਬੁਸਕਣ ਦੀ ਆਵਾਜ਼ ਆ ਰਹੀ ਸੀ।
             ਆਖਰ ਗ਼ਮਗੀਨ ਮਹੌਲ ਵਿੱਚ ਡੋਲਾ ਤੁਰ ਗਿਆ।ਜਦ ਵਿਆਹ ਤੋਂ ਬਾਅਦ ਵਿਆਹ ਵਾਲੀ ਲੜਕੀ ਆਪਣੇ ਪੇਕੇ ਘਰ ਰਹਿਣ ਆਈ ਤਾਂ ਉਸਨੇ ਮਿਲਣ ਆਈਆਂ ਸਹੇਲੀਆਂ ਨੂੰ ਕਿਹਾ, “ਕਿ ਤੁਹਾਡੇ ਕੋਲੋਂ ਤਾਂ ਮੇਰਾ ਵਿਛੋੜਾ ਝੱਲਿਆ ਹੀ ਨਹੀਂ ਸੀ ਜਾ ਰਿਹਾ, ਤੁਹਾਡੇ ਉੱਚੀ ੳੁੱਚੀ ਰੋਣ ਵਿਚ ਅਪਣੱਤ ਦਾ ਅਹਿਸਾਸ ਸਾਫ਼ ਜ਼ਾਹਿਰ ਹੋ ਰਿਹਾ ਸੀ।”
               ਅੱਗੋਂ ਸਹੇਲੀਆਂ ਨੇ ਵਿਅੰਗਮਈ ਲਹਿਜ਼ੇ ਵਿੱਚ ਜਵਾਬ ਦਿੱਤਾ “ਕਿ ਅਸੀਂ ਤਾਂ ਲਾੜ੍ਹੇ ਦੀ ਸ਼ਕਲ ਵੇਖ ਕੇ ਉਚੀ ਉਚੀ ਰੋ ਰਹੀਆਂ ਸਾਂ, ਕਿ ਸਾਡੀ ਸਹੇਲੀ ਕਿੰਨੀ ਸੋਹਣੀ!ਪੜ੍ਹੀ ਲਿਖੀ! ਤੇ ਇਹ ਲਾੜ੍ਹਾ ——? 150820

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ
ਮੋ – 98555 12677

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …