ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਇਸਤਰੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਜਨਰਲ ਸਕੱਤਰ ਅਤੇ ਪੱਤਰਕਾਰ ਤੇ ਰੰਗਕਰਮੀ ਅਵਨੀਤ ਕੌਰ ਭਾਟੀਆ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਣੇ `ਜਾਗੋ` ਵਿੱਚ ਸ਼ਾਮਲ ਹੋ ਗਈ।ਜੀ.ਕੇ ਅਤੇ ਕੌਰ ਬ੍ਰਿਗੇਡ ਦੀ ਪ੍ਰਧਾਨ ਮਨਦੀਪ ਕੌਰ ਬਖ਼ਸ਼ੀ ਨੇ ਅਵਨੀਤ ਕੌਰ ਅਤੇ ਹੋਰਨਾਂ ਨੂੰ ਸਿਰੋਪਾਉ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।ਜਾਗੋ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅਵਨੀਤ ਨੂੰ ਪਾਰਟੀ ਦੀ ਨਵੀਂ ਇਕਾਈ `ਯੂਥ ਕੌਰ ਬ੍ਰਿਗੇਡ` ਦਾ ਪ੍ਰਧਾਨ ਅਤੇ ਕੌਰ ਬ੍ਰਿਗੇਡ ਦਾ ਮੀਡੀਆ ਸਲਾਹਕਾਰ ਨਿਯੁੱਕਤ ਕਰਨ ਦਾ ਐਲਾਨ ਕੀਤਾ।ਜੀ.ਕੇ ਨੇ ਕਿਹਾ ਕਿ `ਜਾਗੋ` ਪਾਰਟੀ ਔਰਤਾਂ ਨੂੰ ਸਿਆਸਤ ਅਤੇ ਪ੍ਰਬੰਧ ਵਿੱਚ ਵੱਡੀ ਹਿੱਸੇਦਾਰੀ ਦੇਣ ਲਈ ਤਿਆਰ ਹੈ, ਇਸ ਲਈ ਪਾਰਟੀ ਵਿੱਚ ਦਿਨੋਂ ਦਿਨ ਔਰਤਾਂ ਦੀ ਗਿਣਤੀ ਵਧ ਰਹੀ ਹੈ।
ਇਸ ਨਿਯੁਕੱਤੀ ਉਪਰੰਤ ਅਵਨੀਤ ਕੌਰ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਮਿਲੀ ਹੈ, ਉਸ ਨੂੰ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਵੇਗੀ।ਉਨਾਂ ਕਿਹਾ ਕਿ ਅੱਜ ਤੱਕ ਇਹ ਮੰਨਿਆ ਜਾਂਦਾ ਹੈ ਕਿ ਔਰਤਾਂ ਲਈ ਸਿਆਸਤ ਅੱਛੀ ਨਹੀਂ ਹੈ, ਪਰ ਉਹ ਇਸ ਗੱਲ ਨੂੰ ਝੁਠਲਾਉਣ ਲਈ ਇਸ ਖੇਤਰ ਵਿੱਚ ਆਈ ਹੈ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …