Thursday, September 19, 2024

ਅਕਾਲੀ ਦਲ ਵਲੋਂ ਹਾਈਕੋਰਟ ਦਾ ਰੁਖ਼ ਕਮੇਟੀ ਚੋਣ ਕੁੱਝ ਸਮਾਂ ਟਾਲਣ ਦੀ ਕੋਸ਼ਿਸ਼ – ਜੀ.ਕੇ

ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਜਾਗੋ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਬਾਦਲ ਦਲ ਵਲੋਂ 19 ਅਗਸਤ ਨੂੰ ਦਿੱਲੀ ਹਾਈਕੋਰਟ ਵਿੱਚ

File Photo

ਦਿੱਲੀ ਕਮੇਟੀ ਚੋਣ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਚੋਣ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਦੱਸਦੇ ਹੋਏ ਤੰਜ਼ ਕੱਸਿਆ ਹੈ।ਉਨਾਂ ਕਿਹਾ ਕਿ ਆਪਸ ਵਿੱਚ ਸ਼ਕਤੀਆਂ ਨੂੰ ਲੈ ਕੇ ਲੜ ਰਹੇ ਲੋਕਾਂ ਨੂੰ ਚੋਣ ਵਿੱਚ ਹੋਣ ਵਾਲੇ ਆਪਣੇ ਹਾਲ ਦਾ ਪਤਾ ਹੈ।ਇਸ ਲਈ ਇਹ ਹਾਰ ਨੂੰ ਕੁੱਝ ਸਮਾਂ ਟਾਲਣ ਦੀ ਕੋਸ਼ਿਸ਼ ਹੈ।ਉਨਾਂ ਕਿਹਾ ਕਿ 25 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ `ਜਾਗੋ` ਪਾਰਟੀ ਵੀ ਇਸ ਕੇਸ ਵਿੱਚ ਦਾਖਲ ਹੋਣ ਦਾ ਬੇਨਤੀ ਦਾ ਪੱਤਰ ਦਾਖਲ ਕਰੇਗੀ।
                   ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਸੂਬਾ ਪ੍ਰਧਾਨ ਚਮਨ ਸਿੰਘ, ਧਰਮ ਪ੍ਰਚਾਰ ਮੁੱਖੀ ਬੀਬੀ ਤਰਵਿੰਦਰ ਕੌਰ ਖ਼ਾਲਸਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਮਿੰਦਰ ਸਿੰਘ ਗੋਈਂਦੀ, ਬੁਲਾਰੇ ਗੁਰਵਿੰਦਰ ਪਾਲ ਸਿੰਘ, ਕੌਰ ਬ੍ਰਿਗੇਡ ਦੀ ਸੰਯੋਜਕ ਬੀਬੀ ਹਰਪ੍ਰੀਤ ਕੌਰ ਆਦਿਕ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …