ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ) – ਸਿੰਚਾਈ ਵਿਭਾਗ ਤੋਂ ਸੇਵਾ ਮੁਕਤ ਹੋਏ ਇੰਜ. ਦਲਜੀਤ ਸਿੰਘ ਕੋਹਲੀ ਨੂੰ ਮਾਨਵ ਅਧਿਕਾਰ ਸੰਘਰਸ਼ ਕਮੇਟੀ (ਇੰਡੀਆ) ਦਾ ਚੇਅਰਮੈਨ ਪੰਜਾਬ ਬਣਾਇਆ ਗਿਆ ਹੈ।
ਬੀਤੇ ਦਿਨੀ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਥਾ ਦੇ ਕੌਮੀ ਪ੍ਰਧਾਨ ਡਾ. ਹਰੀਸ਼ ਸ਼ਰਮਾ (ਹੀਰਾ) ਅਤੇ ਮੁੱਖ ਮਹਿਮਾਨ ਵਜੋਂ ਪੁੱਜੇ ਮਾਣਯੋਗ ਸਥਾਈ ਜੱਜ ਲੋਕ ਅਦਾਲਤ ਅੰਮ੍ਰਿਤਸਰ ਨਰੇਸ਼ ਕੁਮਾਰ ਮੋਦਗਿਲ ਵੱਲੋਂ ਦਲਜੀਤ ਸਿੰਘ ਕੋਹਲੀ ਨੂੰ ਚੇਅਰਮੈਨ ਦਾ ਨਿਯੁੱਕਤੀ ਪੱਤਰ ਸੌਂਪਣ ਸਮੇਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ ਗਿਆ।ਇਸ ਸਮਾਗਮ ਵਿੱਚ ਕਿਰਪਾਲ ਸਿੰਘ ਏ.ਡੀ.ਸੀ.ਪੀ, ਸੰਸਥਾ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਖੋਸਲਾ, ਡਾ. ਇੰਦਰਪਾਲ ਸਿੰਘ ਪਸਰੀਚਾ, ਡਾ. ਨਵੀਨ ਕੁਮਾਰ ਡੋਗਰਾ ਆਦਿ ਵੀ ਹਾਜ਼ਰ ਸਨ।ਸਮਾਗਮ ਦੌਰਾਨ ਡਾਕਟਰ ਇੰਜੀਨੀਅਰਾਂ, ਪੁਲਿਸ ਅਫਸਰਾਂ/ਮੁਲਾਜ਼ਮਾਂ ਤੇ ਸਫਾਈ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ।ਮੁੱਖ ਮਹਿਮਾਨ ਨਰੇਸ਼ ਕੁਮਾਰ ਮੋਦਗਿੱਲ ਅਤੇ ਕਿਰਪਾਲ ਸਿੰਘ ਚਾਹਲ ਨੇ ਕੋਰੋਨਾ ਦੇ ਚੱਲਦਿਆਂ ਲੋੜਵੰਦਾਂ ਦੀ ਦਿਨ ਰਾਤ ਸੇਵਾ `ਚ ਲੱਗੀ ਸੰਸਥਾ ਦੀ ਸਰਾਹਨਾ ਕੀਤੀ।
ਨਵ-ਨਿਯੁੱਕਤ ਚੇਅਰਮੈਨ ਦਲਜੀਤ ਸਿੰਘ ਕੋਹਲੀ ਨੇ ਸੌਂਪੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਕੀਨ ਦਿਵਾਇਆ।ਇਸ ਮੌਕੇ ਡਾ. ਜਸਪ੍ਰੀਤ ਗਰੋਵਰ, ਡਾ. ਵਿਕਾਸ ਸ਼ਰਮਾ, ਡਾ. ਅਜੈਪਾਲ ਸਿੰਘ, ਡਾ. ਵਰਿੰਦਰ ਸ਼ਰਮਾ, ਇੰਜ: ਹਰਜਿੰਦਰ ਸਿੰਘ ਕੋਹਲੀ, ਸੁਹੇਲ ਅਰੋੜਾ, ਅਮਰਜੀਤ ਸਿੰਘ ਜੱਜ, ਤਰਨਬੀਰ ਸਿੰਘ ਕਲਸੀ, ਅਜੈ ਸ਼ਰਮਾ, ਬਖਸ਼ਿੰਦਰ ਸਿੰਘ ਬਿਲਾ, ਕੁਲਵੰਤ ਰਾਏ ਪ੍ਰੈਸ਼ਰ, ਹਰੀ ਦੇਵ ਸ਼ਰਮਾ ਸਾਬਕਾ ਸਰਪੰਚ ਤੇ ਮਧੁਰ ਵਿਜ ਆਦਿ ਮੌਜ਼ੂਦ ਸਨ।
ਦੱਸਣਯੋਗ ਹੈ ਕਿ ਦਲਜੀਤ ਸਿੰਘ ਕੋਹਲੀ ਉਘੀ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਾਬਕਾ ਪ੍ਰਧਾਨ ਤੇ ਮੋਜ਼ੂਦਾ ਸਰਪ੍ਰਸਤ ਹਨ।ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਤੋਂ ਇਲਾਵਾ ਉਹ ਮਨੁੱਖਾਂ ਦੇ ਨਾਲ-ਨਾਲ ਜੀਵ ਜੰਤੂਆਂ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ।ਵਾਤਾਵਰਨ ਦੀ ਸਵੱਛਤਾ ਲਈ ਪੌਦੇ ਲਗਾਉਣੇ ਤੇ ਧਰਤੀ ਹੇਠਲੀ ਡਿੱਗ ਰਹੇ ਪਾਣੀ ਦੇ ਪੱਧਰ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਉਣੇ ਤੇ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨੀ ਉਹਨਾਂ ਦੀ ਖਾਸੀਅਤ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …