ਅੰਮ੍ਰਿਤਸਰ, 29 ਅਗਸਤ (ਦੀਪ ਦਵਿੰਦਰ ਸਿੰਘ) – ਸੰਤ ਸਿਪਾਹੀ ਰਸਾਲੇ ਦੇ ਸੰਪਾਦਕ ਰਹੇ ਮਰਹੂਮ ਗਿਆਨੀ ਭਗਤ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਰਿਆੜ ਬੀਤੀ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਚਲਾਣਾ ਕਰ ਗਏ।ਉਹ ਆਪਣੇ ਪਿਛੇ ਇੱਕ ਧੀ, ਪੁੱਤਰ ਤੇ ਪਤਨੀ ਦੇਵਿੰਦਰ ਕੌਰ ਰਿਆੜ ਛੱਡ ਗਏ ਹਨ।
ਉਨ੍ਹਾਂ ਦੇ ਨੇੜਲੇ ਸਾਥੀ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਰਿਆੜ ਕੁੱਝ ਦਿਨਾਂ ਤੋਂ ਛਾਤੀ ਦੇ ਦਰਦ ਤੋਂ ਪੀੜਤ ਸੀ ਤੇ 29 ਅਗਸਤ ਦੀ ਸਵੇਰ ਨੂੰ ਉਹ ਅਲਵਿਦਾ ਕਹਿ ਗਏ।ਉਨਾਂ ਕਿਹਾ ਕਿ ਮਨਜੀਤ ਸਿੰਘ ਰਿਆੜ ਤੈਰਾਕੀ ਦਾ ਮੰਨਿਆ ਹੋਇਆ ਖਿਡਾਰੀ ਸੀ।ਉਹ ਦੋ ਵਾਰੀ ਇੰਟਰਨੈਸ਼ਨਲ ਤਗਮਾ ਜੇਤੂ ਸੀ।ਪਿਛਲੇ ਕੁਝ ਸਾਲਾਂ ਤੋਂ ਉਹ ਕਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਮਨਜੀਤ ਸਿੰਘ ਰਿਆੜ ਦੀ ਮੌਤ ‘ਤੇ ਸਾਂਈ ਮੀਆਂ ਮੀਰ ਫਾਉਂਡੇਂਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਭੁਪਿੰਦਰ ਸਿੰਘ ਬੋਪਾਰਾਏ ਯੂ.ਐਸ.ਏ, ਇੰਦਰਜੀਤ ਸਿੰਘ ਬਾਸਰਕੇ, ਰਾਜ ਥਾਂਦੇ, ਕੁਲਬੀਰ ਸਿੰਘ ਕਨੇਡਾ, ਡਾ. ਕਸ਼ਮੀਰ ਸਿੰਘ ਬਾਵਾ, ਤੇਜਿੰਦਰ ਸਿੰਘ ਰੰਧਾਵਾ, ਭਜਨ ਸਿੰਘ ਕਾਨੂੰਗੋ, ਪ੍ਰੇਮ ਕੁਮਾਰ ਪਟਵਾਰੀ, ਕੰਵਲਜੀਤ ਸਿੰਘ ਆਦਿ ਨੇ ਦੁੱਖ ਪ੍ਰਗਟਾੲਅਿਾ ਹੈ।ਰਿਆੜ ਦੀ ਮ੍ਰਿਤਕ ਦੇਹ ਦਾ ਅੱਜ ਗੁ. ਸ਼ਹੀਦਾਂ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …