ਲਾਈਫ਼ ਲਾਈਨ ਵੈਲਫੇਅਰ ਸੁਸਾਇਟੀ ਵਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ
ਸੰਗਰੂਰ, 8 ਸਤੰਬਰ (ਜਗਸੀਰ ਲੌਂਗੋਵਾਲ) -ਮੀਮਸਾ ਦੇ ਗੁਰਦੁਆਰਾ ਕਲਗੀਧਰ ਵਿਖੇ “ਅਮਨ ਜੱਖਲਾ” ਦੀ ਪਲੇਠੀ ਕਿਤਾਬ “ਇਨਸਾਨੀਅਤ” ਲੋਕ ਅਰਪਣ ਕੀਤੀ ਗਈ।ਜਿਸ ਵਿੱਚ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਫੁੱਲ ਸੰਗਰੂਰ, ਸਵਾਮੀ ਰਵਿੰਦਰ ਗੁਪਤਾ ਪ੍ਰਧਾਨ ਤਾਲਮੇਲ ਸੁਸਾਇਟੀ, ਕਰਮ ਸਿੰਘ ਜਖਮੀ ਪ੍ਰਧਾਨ ਮਾਲਵਾ ਲਿਖਾਰੀ ਸਭਾ ਸੰਗਰੂਰ, ਮੂਲਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਵਿਸੇਸ਼ ਤੌਰ ਤੇ ਪਹੁੰਚੇ।ਉਨਾਂ ਨੇ ਅਮਨ ਜੱਖਲਾਂ ਦੀ ਕਿਤਾਬ ਇਨਸਾਨੀਅਤ ਲੋਕ ਅਰਪਣ ਕੀਤੀ ਅਤੇ ਅਮਨ ਜੱਖਲਾਂ ਨੂੰ ਵਧਾਈ ਦਿੰਦੇ ਹੋਏ ਆਸ਼ੀਰਵਾਦ ਦਿੱਤਾ।
ਲਾਈਫ਼ ਲਾਈਨ ਵੈਲਫੇਅਰ ਸੁਸਾਇਟੀ (ਰਜਿ:) ਮੀਮਸਾ (ਸੰਗਰੂਰ) ਵਲੋਂ ਵਿਸ਼ਾਲ ਇਸ ਸਮੇਂ ਖੂਨਦਾਨ ਕੈਂਪ ਵੀ ਲਗਾਇਆ ਗਿਆ।ਜਿਸ ਦਾ ਸ਼ੁਭਆਰੰਭ ਸੁਖਬੀਰ ਸਿੰਘ ਕਾਲਾ ਸਰਪੰਚ ਮੀਮਸਾ ਵਲੋਂ ਕੀਤਾ ਗਿਆ।ਕੈਂਪ ਦੌਰਾਨ ਮਿੱਤਲ ਬਲੱਡ ਬੈਂਕ ਸੰਗਰੂਰ ਦੀ ਟੀਮ ਨੇ ਕਰੀਬ 50 ਯੂਨਿਟ ਬਲੱਡ ਇਕੱਤਰ ਕੀਤਾ ਗਿਆ।ਲਾਈਫ਼ ਲਾਈਨ ਵੈਲਫੇਅਰ ਸੁਸਾਇਟੀ (ਰਜਿ:) ਮੀਮਸਾ (ਸੰਗਰੂਰ) ਦੇ ਪ੍ਰਧਾਨ ਅਮਨ ਰੰਧਾਵਾ ਨੇ ਸਾਰੇ ਖੂਨਦਾਨੀਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਮਨ ਜੱਖਲਾਂ ਨੂੰ ਲੀਜ਼ ਕਰਨ ‘ਤੇ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਜੱਖਲਾਂ, ਮਾਸਟਰ ਕੇਸਰ ਸਿੰਘ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ, ਸੰਪੂਰਨ ਸਿੰਘ ਸ਼ੇਰਪੁਰ ਸੋਢੀਆਂ, ਨਗਿੰਦਰ ਸਿੰਘ ਮਾਨਾਂ, ਅਮਰੀਕ ਸਿੰਘ ਰਾਜਾ ਮਾਨਾ, ਐਡਵੋਕੇਟ ਗਗਨਦੀਪ ਸਿੰਘ ਰੰਧਾਵਾ, ਜੁਗਰਾਜ ਸਿੰਘ ਰੰਧਾਵਾ, ਸਿਮਰਜੀਤ ਸਿੰਘ, ਰਣਜੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਮੈਂਬਰ ਆਦਿ ਹਾਜ਼ਰ ਸਨ।