Thursday, September 3, 2026

ਜ਼ਿਲ੍ਹਾ ਪੱਧਰ ਵੂਮੈਨ ਖੇਡ ਮੁਕਾਬਲੇ ਸ਼ੁਰੂ

 ਜ਼ਿਲ੍ਹਾ ਪੱਧਰ ਵੂਮੈਨ ਮੁਕਾਬਲਿਆ ਮੌਕੇ ਜੇਤੂ ਬੱਚਿਆਂ ਦਾ ਮਨੋਬਲ ਵਧਾਉਂਦੇ ਹੋਏ ਮੁੱਖ ਮਹਿਮਾਨ।  ਤਸਵੀਰ : ਜਸਵਿੰਦਰ ਜੱਸੀ
ਜ਼ਿਲ੍ਹਾ ਪੱਧਰ ਵੂਮੈਨ ਮੁਕਾਬਲਿਆ ਮੌਕੇ ਜੇਤੂ ਬੱਚਿਆਂ ਦਾ ਮਨੋਬਲ ਵਧਾਉਂਦੇ ਹੋਏ ਮੁੱਖ ਮਹਿਮਾਨ। ਤਸਵੀਰ : ਜਸਵਿੰਦਰ ਜੱਸੀ

ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਪੱਧਰ ਵੂਮੈਨ ਸਪੋਰਟਸ ਮੁਕਾਬਲਿਆਂ ਦਾ ਉਦਘਾਟਨੀ ਸਮਾਰੋਹ ਅੱਜ ਹਲਕਾ ਵਿਦਾਇਕ ਤਲਵੰਡੀ ਸਾਬੋ ਜੀਤਮਹਿੰਦਰ ਸਿੱਧੂ ਨੇ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕੀਤਾ।ਉਦਘਾਟਨੀ ਸਮਾਰੋਹ ਦੋਰਾਨ ਉਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੜਾ੍ਹਈ ਦੇ ਨਾਲ ਨਾਲ ਤੰਦਰੂਸਤ ਹੋਣਾ ਵੀ ਬਹੁਤ ਜਰੂਰੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਉਤਸਾਹਤ ਕਰਨ ਲਈ ਵੱਖ ਵੱਖ ਸੇਵਾਵਾਂ ਦਿੱਤੀਆਂ ਜਾਂਦੀਆ ਹਨ।ਇਸ ਤਹਿਤ ਪਿੰਡਾਂ ਦੇ ਸਕੂਲਾਂ ਅਤੇ ਯੂਥ ਕਲੱਬਾਂ ਵਿੱਚ ਸਪੋਰਟਸ ਕਿੱਟ ਵੀ ਮੁਹੱਈਆ ਕਰਾਈ ਗਈਆਂ ਹਨ।ਇਨ੍ਹਾਂ ਮੁਕਾਬਲਿਆਂ ਵਿਚ ਐਥਲੈਟਿਕਸ,ਬਾਸਕਟਬਾਲ,ਬੈਡਮਿੰਟਨ, ਹੈਂਡਬਾਲ, ਹਾਕੀ, ਜਿਮਨਾਸਟਿਕ, ਕਬੱਡੀ, ਖੋਹ-ਖੋਹ, ਲਾਅਨ ਟੇਨਿਸ, ਟੇਬਲ ਟੇਨਿਸ ਅਤੇ ਵਾਲੀਬਾਲ ਦੀ ਖਿਡਾਰਨਾਂ ਨੇ ਹਿੱਸਾ ਲਿਆ।ਇਸੇ ਤਰ੍ਹਾਂ ਹਾਕੀ ਦੇ ਮੈਚ ਹਾਕੀ ਟਰਫ ਸਟੇਡੀਅਮ ਅਤੇ ਹੈਂਡਬਾਲ ਦੇ ਮੈਚ ਸੈਂਟ ਜੇਵੀਅਰ ਸਕੂਲ ਵਿਖੇ ਕਰਵਾਏ ਜਾਣਗੇ।ਜਿਮਨਾਸਟਿਕ ਅਤੇ ਲਾਅਨ ਟੇਨਿਸ ਦੇ ਮੈਚ ਪੁਲਿਸ ਪਬਲਿਕ ਸਕੂਲ ਵਿਖੇ, ਬਾਸਕਟਬਾਲ ਦੇ ਮੈਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਤੇ ਬੈਡਮਿੰਟਨ ਅਤੇ ਟੇਬਲ ਟੇਨਿਸ ਦੇ ਮੈਚ ਐਮ.ਐਸ.ਡੀ. ਸਕੂਲ ਵਿਖੇ ਕਰਵਾਏ ਜਾਣਗੇ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply