ਵਫਦ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨੂੰ ਮਿਲਿਆ

ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – ਐਸ ਸੀ, ਬੀ ਸੀ ਅਧਿਆਪਕ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਂਨ ਸਵਿੰਦਰ ਸਿੰਘ ਜੈਤੋਸਰਜਾ ਦੀ ਅਗਵਾਈ ਵਿਚ ਅਧਿਆਪਕਾਂ ਦਾ ਵਫਦ ਜਿਲ੍ਹਾ ਪੀਸ਼ਦ ਚੇਅਰਮੈਨ ਅਮਰੀਕ ਸਿਘ ਵਡਾਲਾ ਬਾਂਗਰ ਨੂੰ ਮਿਲਿਆ। ਵਫਦ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੈਣੀਆਂ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ ਗਿਆ। ਚੇਅਰਮੈਨ ਨੇ ਅਧਿਆਪਕਾਂ ਆਗੂਆਂ ਨੂੰ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿਚ ਵਿਦਿਆ ਦੇ ਮਿਆਰ ਨੂੰ ਚੁੱਕਣ ਵਾਸਤੇ ਭਰਭੂਰ ਯੌਗਦਾਨ ਪਾਉਣ।ਆਪ ਯੋਗਦਾਨ ਪਾਊਣ ਦੇ ਨਾਲ ਬਾਕੀ ਅਧਿਆਪਕ ਵਰਗ ਨੂੰ ਵੀ ਸਕਾਰਾਤਮਿਕ ਯੋਗਦਾਨ ਪਾਉਣ ਵਾਸਤੇ ਪ੍ਰੇਰਤ ਕਰਨ ਦੀ ਅਪੀਲ ਕੀਤੀ ਗਏ। ਇਸ ਮੌਕੇ ਚੇਅਰਮੈਨ ਵੱਲੋ ਸਵਿੰਦਰ ਸਿੰਘ ਜੈਤੋਸਰਜਾ ਦਾ ਸਨਮਾਨ ਵੀ ਕੀਤਾ ਗਿਆ।ਵਫਦ ਵਿਚ ਹਰਵੰਤ ਸਿੰਘ ਚੀਫ ਆਰਗੇਨਾਈਜਰ ਐਸ ਸੀ ਬੀ ਸੀ ਯੂਨੀਅਨ, ਕੁਲਵੰਤ ਸਿਘ, ਨਿਰਮਲ ਸਿੰਘ ਗਿਲ, ਦਲਵਿੰਦਰ ਕੌਰ ਸਰਪੰਚ, ਸਮਿੰਦਰ ਸਿੰਘ ਸੇਖੁਪੁਰ ਆਦਿ ਹਾਜਰ ਸਨ।