ਸਿਕੰਦਰ ਸਿੰਘ ਮੋਹਾਲੀ ਪ੍ਰਧਾਨ, ਅਮਨਦੀਪ ਸਿੰਘ ਸਮਰਾਲਾ ਮੀਤ ਪ੍ਰਧਾਨ ਚੁਣੇ ਗਏ

ਸਮਰਾਲਾ 20 ਅਤੂਬਰ (ਪ. ਪ.) : ਭਲਾਈ ਵਿਭਾਗ ਪੰਜਾਬ ਦੇ ਸਮੂਹ ਸੀਨੀਅਰ ਸਹਾਇਕ, ਜੂਨੀਅਰ ਸਹਾਇਕ, ਲੇਖਾਕਾਰ ਅਤੇ ਕਲਰਕਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਾਰੇ ਪੰਜਾਬ ਤੋਂ ਆਏ ਹੋਏ ਮੁਲਾਜਮਾਂ ਨੇ ਭਾਗ ਅਤੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਇੱਕ ਮਤਾ ਪਾਸ ਕਰਕੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਸਿਕੰਦਰ ਸਿੰਘ ਮੋਹਾਲੀ ਨੂੰ ਪ੍ਰਧਾਨ, ਅਮਨਦੀਪ ਸਿੰਘ ਸਮਰਾਲਾ ਮੀਤ ਪ੍ਰਧਾਨ, ਬਿਮਲਜੀਤ ਕੌਰ ਫਿਲੌਰ ਮੀਤ ਪ੍ਰਧਾਨ, ਸੁਰਿੰਦਰਪਾਲ ਹੁਸ਼ਿਆਰਪੁਰ ਖਜਾਨਚੀ, ਜਗਮੋਹਣ ਸਿੰਘ ਮੁੱਖ ਦਫਤਰ ਚੰਡੀਗੜ੍ਹ ਜਨਰਲ ਸਕੱਤਰ, ਕੀਮਤੀ ਲਾਲ ਗੁਰਦਾਸਪੁਰ ਪ੍ਰੈੱਸ ਸਕੱਤਰ, ਪਵਿੱਤਰ ਸਿੰਘ ਅੰਮ੍ਰਿਤਸਰ ਸਕੱਤਰ ਨਿਯੁਕਤ ਕੀਤੇ ਗਏ। ਇਸੇ ਦੌਰਾਨ ਕਾਰਜਕਾਰਨੀ ਮੈਂਬਰਾਂ ਵਿੱਚ ਸੁਖਰਾਜ ਸਿੰਘ ਫਿਰੋਜਪੁਰ, ਸੁਖਵਿੰਦਰ ਸਿੰਘ ਦਸੂਹਾ, ਨਰੇਸ਼ ਕੁਮਾਰ ਹੁਸ਼ਿਆਰਪੁਰ, ਪ੍ਰੇਮ ਸਿੰਘ ਜੀਰਾ, ਮਿਸ ਪੂਜਾ ਫਰੀਦਕੋਟ, ਮਨਮੋਹਣ ਸਿੰਘ ਬਰਨਾਲਾ, ਬਲਵਿੰਦਰ ਕੌਰ ਫਤਹਿਗੜ੍ਹ ਸਾਹਿਬ, ਤਾਜ ਮੁਹੰਮਦ ਲੁਧਿਆਣਾ। ਭੁਪਿੰਦਰ ਸਿੰਘ ਬਾਬਾ ਬਕਾਲਾ, ਰੁਪਿੰਦਰ ਕੌਰ ਜਗਰਾਓਂ, ਗੁਰਪ੍ਰੀਤ ਸਿੰਘ ਲੁਧਿਆਣਾ, ਸੰਜੀਵ ਗੁਪਤਾ ਲੁਧਿਆਣਾ, ਮਨਦੀਪ ਕੁਮਾਰ ਹੁਸ਼ਿਆਰ ਲਏ ਗਏ। ਇਨ੍ਹਾਂ ਸਾਰੇ ਮੈਂਬਰਾਂ ਦੀ ਚੋਣ ਸਬੰਧੀ ਸਭ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ। ਇਸੇ ਦੌਰਾਨ ਪ੍ਰਧਾਨ ਸਿੰਕਦਰ ਸਿੰਘ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਨੇ ਦੂਰੋਂ ਦੂਰੋਂ ਪੁੱਜੇ ਸਾਰੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਲਦੀ ਹੀ ਐਗਜੈਕਟਿਵ ਬਾਡੀ ਦੀ ਮੀਟਿੰਗ ਸੱਦ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।