Sunday, December 22, 2024

ਮਾਸਟਰ ਹਰਦੀਪ ਸਿੰਘ ਭੁੱਲਰ (ਪੱਪੂ) ਨੂੰ ਭੁਲਾਉਣਾ ਸੁਖਾਲਾ ਨਹੀ

          ਪੀ.ਟੀ ਮਾਸਟਰ ਹਰਦੀਪ ਸਿੰਘ ਭੁੱਲਰ (ਪੱਪੂ) ਭਰ ਜਵਾਨੀ ਵਿੱਚ ਇੰਜ ਤੁਰ ਜਾਵੇਗਾ, ਇਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ।ਬੱਚਿਆਂ ਨਾਲ ਬੱਚਾ, ਹਮ-ਉਮਰਾਂ ਨਾਲ ਮਿਲਾਪੜਾ ਅਤੇ ਬਜ਼ੁਰਗਾਂ ਨਾਲ ਹਮਦਰਦੀ ਭਰੇ ਖੁਸ਼ਹਾਲ ਜੀਵਨ ਬਤੀਤ ਕਰਨ ਵਾਲੇ ਮਾਸਟਰ ਹਰਦੀਪ ਸਿੰਘ ਭੁੱਲਰ ਨੂੰ ਭੁਲਾਉਣਾ ਸੁਖਾਲਾ ਨਹੀ।ਕਾਮਰੇਡ ਮੱਘਰ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਮਾਤਾ ਸਵ. ਗੁਰਮੇਲ ਕੌਰ ਦੀ ਕੁੱਖੋਂ 17 ਜੁਲਾਈ 1972 ਨੂੰ ਪੈਦਾ ਹੋਏ ਪੀ.ਟੀ ਮਾਸਟਰ ਹਰਦੀਪ ਸਿੰਘ ਭੁੱਲਰ (ਪੱਪੂ) ਦਾ ਲੰਘੇ 17 ਸਤੰਬਰ ਨੂੰ ਚਲਾਣਾ ਬੇਹੱਦ ਦੁਖਦਾਈ ਹੈ।
                  ਸ਼ਹੀਦਾਂ ਦੇ ਨਗਰ ਵਜੋਂ ਜਾਣੇ ਜਾਂਦੇ ਇਤਿਹਾਸਕ ਨਗਰ ਲੌਂਗੋਵਾਲ ਨਿਵਾਸੀ ਅਤੇ ਸੀ.ਪੀ.ਐਮ ਪਾਰਟੀ ਮੋਹਰੀ ਆਗੂ ਮਾਸਟਰ ਮੱਘਰ ਸਿੰਘ ਭੁੱਲਰ ਦੇ ਇਕਲੋਤੇ ਪੁੱਤਰ ਹਰਦੀਪ ਸਿੰਘ ਨੂੰ ਮਨੱਖਤਾ ਦੀ ਨਿਰਸਵਾਰਥ ਸੇਵਾ ਕਰਨ ਦੀ ਗੁੜਤੀ ਵਿਰਾਸਤ ਵਿਚੋਂ ਹੀ ਮਿਲੀ ਸੀ।ਉਨ੍ਹਾਂ ਦੀ ਮਾਤਾ ਸ੍ਰੀਮਤੀ ਗੁਰਮੇਲ ਕੌਰ ਦਤ ਕੁੱਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।ਮੌਜੂਦਾ ਸਮੇਂ ਉਹ ਪਿਤਾ ਮਾਸਟਰ ਮੱਘਰ ਸਿੰਘ ਭੁੱਲਰ, ਪਤਨੀ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਅਪਣੇ ਇਕਲੋਤੇ ਪੁੱਤਰ ਮਨਦੀਪ ਸਿੰਘ ਭੁਲਰ ਦੇ ਨਾਲ ਹੋਰਨਾਂ ਸੱਜਣ, ਮਿੱਤਰਾਂ ਤੇ ਨੇੜਲੇ ਸਾਕ-ਸਬੰਧੀਆਂ ਨੂੰ ਪਿੱਛੇ ਛੱਡ ਗਏ ਹਨ।
               ਪਰਿਵਾਰ ਅਨੁਸਾਰ ਪੀ.ਟੀ ਮਾਸਟਰ ਹਰਦੀਪ ਸਿੰਘ ਭੁੱਲਰ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਸਮਾਗਮ 27 ਸਤੰਬਰ (ਐਤਵਾਰ) ਨੂੰ ਪੈਣ ਉਪਰੰਤ ਸ਼ਰਧਾਂਜਲੀ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਜੀ ਪੱਤੀ ਵਡਿਆਣੀ, ਲੌਂਗੋਵਾਲ (ਸੰਗਰੂਰ) ਵਿਖੇ ਬਾਅਦ ਦੁਪਹਿਰ ਹੋਵੇਗਾ।
                ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਵਿਛੜੇ ਸਾਥੀ ਪੀ.ਟੀ ਮਾਸਟਰ ਹਰਦੀਪ ਸਿੰਘ ਭੁੱਲਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।

ਪੱਤਰਕਾਰ
ਜਗਸੀਰ ਸਿੰਘ
ਪਿੰਡ ਲੌਂਗੋਵਾਲ (ਸੰਗਰੂਰ)

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …