Thursday, September 19, 2024

ਨਿਜ਼ਰਪੁਰਾ ਟੋਲ ਪਲਾਜ਼ਾ ‘ਤੇ ਘੇਰੇ ਦੂਜੇ ਸੂਬਿਆਂ ਤੋਂ ਆਏ ਝੋਨੇ ਦੇ ਟਰੱਕ

ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕੀਤੀ ਕਾਰਵਾਈ
ਜੰਡਿਆਲਾ ਗੁਰੂ, 20 ਅਕਤੂਬਰ (ਹਰਿੰਦਰਪਾਲ ਸਿੰਘ) – ਪੰਜਾਬ ‘ਚ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਕਿਸਾਨ ਸੰਘਰਸ਼ ਮੋਰਚੇ ਨੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਨਿਜ਼ਰਪੁਰਾ ਟੋਲ ਪਲਾਜ਼ਾ ਅੰਮ੍ਰਿਤਸਰ ਵਿਖੇ ਸੂਬਾ ਕਮੇਟੀ ਮੈਂਬਰ ਦਿਲਬਾਗ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਦੂਜਿਆਂ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰੱਕ ਘੇਰੇ। ਇਸ ਸਮੇਂ ਮੋਦੀ ਸਰਕਾਰ ਖਿਲਾਫ ਜੋਰਦਾਰ ਕੇ ਨਾਅਰੇਬਾਜੀ ਕਰਦਿਆਂ ਕਿਸਾਨਾਂ ਨੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ।ਦਿਲਬਾਗ ਸਿੰਘ ਤੇ ਖਜਾਨਚੀ ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਸੂਬਿਆ ਨੂੰ ਦਿੱਤੇ ਗਏ ਵੱਧ ਅਧਿਕਾਰ ਖੋਹਣ ਕਰਕੇ ਹੀ ਤਿੰਨੇ ਕਾਲੇ ਕਾਨੂੰਨ ਲੈ ਕੇ ਆਈ ਹੈ।ਉਨਾਂ ਕਿਹਾ ਕਿ ਦੂਜਿਆਂ ਸੂਬਿਆਂ ਤੋਂ ਆਏ ਝੋਨੇ ਦੇ ਟਰੱਕ ਸਾਡੀਆਂ ਮੰਡੀਆ ਵਿੱਚ ਆਉਣ ‘ਤੇ ਪੰਜਾਬ ਦੀਆਂ ਮੰਡੀਆਂ ਵਿੱਚ ਵਿੱਕ ਰਹੇ ਝੋਨੇ ਤੇ ਬਾਸਮਤੀ ਦੇ ਰੇਟ ਵਿੱਚ ਭਾਰੀ ਗਿਰਾਵਟ ਆਵੇਗੀ, ਜੋ ਕਿਸਾਨ ਬਰਦਾਸਤ ਨਹੀ ਕਰਨਗੇ।
               ਕਿਸਾਨ ਆਗੂਆਂ ਨੇ ਕਿਹਾ ਕਿ ਯੂ.ਪੀ ’ਚ ਪਿਛਲੇ 3 ਸਾਲਾਂ ਤੇ ਕੇਂਦਰ ਵਿੱਚ 6 ਸਾਲ ਤੋਂ ਭਾਜਪਾ ਸਰਕਾਰ ਰਾਜ ਕਰ ਰਹੀ ਹੈ।ਲੇਕਿਨ ਅੱਜ ਤੱਕ ਯੂ.ਪੀ ਦੇ ਕਿਸਾਨ ਨੂੰ ਫਸਲਾਂ ਦੇ ਸਹੀ ਮੁੱਲ ਨਹੀ ਮਿਲ ਰਹੇ ਜਿਸ ਕਰਕੇ ਯੂ.ਪੀ ਤੋਂ ਝੋਨੇ ਦੇ ਟਰੱਕ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਲਈ ਆ ਰਹੇ ਹਨ।ਇਨ੍ਹਾਂ ਵਿੱਚ ਯੂ.ਪੀ ਦੀ ਬਿਸ਼ਨੋਈ ਮੰਡੀ ਜਿਲਾ ਅਲੀਗੜ੍ਹ ਯੂ.ਪੀ ਤੋਂ ਝੋਨਾ ਖਰੀਦ ਕੇ ਆਏ 6 ਟਰੱਕਾਂ ਵਿਚ ਇਕ ਬਿਨਾ ਕਾਗਜ਼ ਅਤੇ ਦੋ ਟਰੱਕ ਕੈਪੀਟਲ ਰਾਇਸ ਮਿੱਲ ਪਿੱਦੀ ਜਿਲਾ ਤਰਨ ਤਾਰਨ ਅਤੇ 3 ਟਰੱਕ ਸਟਾਰ ਗਲੋਬਲ ਮਲਟੀ ਵਿਨਚਰ ਪ੍ਰਾਈਵੇਟ ਲਿਮਿ ਦੇ ਹਨ, ਜੋ ਪੰਜਾਬ ਸਰਕਾਰ ਦੇ ਇਕ ਕੈਬਿਨਟ ਮੰਤਰੀ ਦੇ ਗੁਦਾਮ ਵਿਚ ਜਾ ਰਹੇ ਸਨ।
                       ਇਸ ਮੋਕੇ ਸਰਪੰਚ ਗੁਰਦਿਆਲ ਸਿੰਘ, ਕਿਸਾਨ ਸੈਲ ਅੰਮ੍ਰਿਤਸਰ ਦਿਹਾਤੀ ਵਾਇਸ ਚੇਅਰਮੈਨ ਕੁਲਦੀਪ ਸਿੰਘ, ਜਗਜੀਤ ਸਿੰਘ, ਜੋਗਾ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਪਰਮਜੀਤ ਸਿੰਘ ਨਿਜਰ, ਕੈਪ. ਹਜਾਰਾ ਸਿੰਘ, ਪਿਆਰਾ ਸਿੰਘ, ਸਰਪੰਚ ਗੁਰਦਿਆਲ ਸਿੰਘ, ਰਾਜਬੀਰ ਸਿੰਘ, ਦਰਸ਼ਨ ਸਿੰਘ ਨਿੱਜਰ, ਨਿਰਵੈਰ ਸਿੰਘ, ਪਵਨਦੀਪ, ਮੈਂਬਰ ਰਮਨਦੀਪ ਕੌਰ, ਸੁਖਦੇਵ ਸਿੰਘ, ਸੁਰਜੀਤ ਸਿੰਘ, ਬੱਬੂ ਝੀਤਾ, ਗੁਰਜੰਟ ਸਿੰਘ, ਕੁਲਵੰਤ ਸਿੰਘ ਝੀਤਾ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …