Thursday, September 19, 2024

ਆਦਰਸ਼ ਗਰਾਮ ਯੋਜਨਾ ਲਈ ਜਿਲ੍ਹੇ ਦੇ 59 ਪਿੰਡਾਂ ਦੀ ਚੋਣ – ਡਿਪਟੀ ਕਮਿਸ਼ਨਰ

ਪਿੰਡਾਂ ਦੀ ਜ਼ਰੂਰਤ ਅਨੁਸਾਰ ਕਰਵਾਏ ਜਾਣਗੇ ਵਿਕਾਸ ਦੇ ਕੰਮ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਜਿਲ੍ਹੇ ਦੇ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਉਣ ਤੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ‘ਤੇ ਵਿਕਸਤ ਕਰਨ ਲਈ 59 ਪਿੰਡਾਂ ਦੀ ਚੋਣ ਕਰ ਲਈ ਗਈ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦ ਹੋਏੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 6 ਪਿੰਡਾਂ ਲਈ ਫੰਡ ਮਿਲੇ ਹਨ, ਜਿੰਨਾਂ ਵਿਚ ਕੰਮ ਉਥੋਂ ਦੀ ਪੰਚਾਇਤ ਦੇ ਮਸ਼ਵਰੇ ਨਾਲ ਕੀਤੇ ਜਾਣਗੇ।
                    ਇਸ ਮੁੱਦੇ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਰਪੰਚਾਂ ਨਾਲ ਗੱਲਬਾਤ ਕਰਦੇ ਖਹਿਰਾ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਮਾਨਾਵਾਲਾ ਕਲਾਂ, ਨਾਗ ਕਲਾਂ, ਪੰਡੋਰੀ ਵੜੈਚ, ਫਤਹਿਗੜ੍ਹ ਸ਼ੁਕਰਚੱਕ, ਅਟਾਰੀ ਤੇ ਇਬਨ ਕਲਾਂ ਲਈ ਫੰਡ ਪ੍ਰਾਪਤ ਹੋਏ ਹਨ ਅਤੇ ਹਰੇਕ ਪਿੰਡ ਲਈ 20 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਣੀ ਹੈ।ਉਨਾਂ ਦੱਸਿਆ ਕਿ ਇਸ ਕੰਮ ਲਈ ਜਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਪੰਚਾਇਤਾਂ ਦੀ ਸਲਾਹ ਨਾਲ ਇਹ ਕੰਮ ਕਰਵਾਏ ਜਾਣਗੇ।ਉਨਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਹੋਣ ਵਾਲੇ ਕੰਮਾਂ ਦੀ ਤਰਜ਼ੀਹੀ ਸੂਚੀ ਤਿਆਰ ਕਰਕੇ ਕੰਮਾਂ ਦੀ ਪ੍ਰਮੁਖਤਾ ਦਿੱਤੀ ਜਾਵੇ।ਉਨਾਂ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਨੂੰ ਵੀ ਹਦਾਇਤ ਕੀਤੀ ਕਿ ਉਹ ਸਾਰੇ ਕੰਮਾਂ ਨੂੰ ਆਪਣੀ ਨਿੱਜੀ ਨਿਗਰਾਨੀ ਹੇਠ ਕਰਵਾਉਣ।ਇਨਾਂ ਕੰਮਾਂ ਨੂੰ ਪੂਰਾ ਕਰਵਾਉਣ ਲਈ ਪੰਚਾਇਤ ਵਿਭਾਗ ਦੇ ਡੀ.ਡੀ.ਪੀ.ਓ ਅਤੇ ਸਬੰਧਤ ਬਲਾਕਾਂ ਦੇ ਬੀ.ਡੀ.ਪੀ.ਓ ਪੂਰੀ ਤਨਦੇਹੀ ਨਾਲ ਪਿੰਡਾਂ ਨੂੰ ਆਦਰਸ਼ ਗ੍ਰਾਮ ਬਣਾਉਣ ਲਈ ਕੰਮ ਕਰਵਾਉਣ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …