Monday, December 23, 2024

ਹਰਿਮੰਦਰ ਸਾਹਿਬ ਵਿਖੇ ਕਰਵਾਏ ਗਏ ਪੇਟਿੰਗ ਮੁਕਾਬਲੇ ‘ਚ ਬੀ.ਬੀ.ਕੇ.ਡੀ.ਏ.ਵੀ. ਕਾਲਜ ਨੇ ਜਿਤਿਆ ਅਹਿਮ ਸਥਾਨ

PPN22101405
ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦੇ ਫਾਈਨ ਆਰਟ ਵਿਭਾਗ ਦੀਆਂ ਵਿਦਿਆਰਥਣਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਏ ਗਏ ਇਕ ਪੇਂਟਿੰਗ ਮੁਕਾਬਲੇ ਵਿੱਚ ਭਾਗ ਲਿਆ ਅਤੇ +1, +2 ਤੇ ਐਮ. ਏ. (ਫਾਈਨ ਆਰਟ) ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਨੇ ਇਸ ਮੁਕਾਬਲੇ ਵਿੱਚ ਮੌਕੇ ਤੇ ਆਧਾਰਿਤ ਅਤੇ ਵੱਖਰੇ-ਵੱਖਰੇ ਵਿਸ਼ਿਆ ਤੇ ਬਹੁਤ ਸੁੰਦਰ ਡਰਾਇੰਗ ਤੇ ਪੇਟਿੰਗਜ਼ ਬਣਾਈਆਂ। ਇਸ ਮੁਕਾਬਲੇ ਵਿੱਚ ਜਸਨੀਤ ਕੌਰ ਐਮ. ਏ. (ਫਾਈਨ ਆਰਟ) ਸਮੈਸਟਰ ਤੀਜਾ ਦੀ ਵਿਦਿਆਰਥਣ ਨੇ ਤੀਜੇ ਗਰੁੱਪ ‘ਚੋਂ’ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ, ਜਿਸ ਨੇ ਮੌਕੇ ਤੇ ਆਧਾਰਿਤ ਸ਼੍ਰੀ ਹਰਿਮੰਦਰ ਸਾਹਿਬ ਦੀ ਬਹੁਤ ਸੁੰਦਰ ਪੇਂਟਿੰਗ ਬਣਾਈ ਅਤੇ ਤਰਨਦੀਪ ਕੌਰ ਨੇ ਇਸ ਗਰੁੱਪ ‘ਚੋਂ’ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੱਤੀਆਂ, ਇਸ ਮੌਕੇ ਤੇ ਫਾਈਨ ਆਰਟ ਵਿਭਾਗ ਦੀ ਮੁੱਖੀ ਨੀਟਾ ਮਹਿੰਦਰਾ ਅਤੇ ਸਮੂਹ ਸਟਾਫ ਡਾ. ਆਦਿੱਤੀ ਜੈਨ, ਮਿਸਜ਼ ਸ਼ੈਫਾਲੀ, ਡਾ. ਸੈਲਿੰਦਰਾ, ਮਿਸ ਪੂਨਮ, ਮਿਸ ਸੁਮੇਧਾ, ਮਿਸ. ਰਮਨ, ਮਿਸਟਰ ਨਰੇਸ਼ ਅਤੇ ਮਿਸ ਫਾਲਗੁਨੀ ਸ਼ਾਮਿਲ ਸਨ। ਇਹ ਵਿਦਿਆਰਥਣਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਹੈ ਜਿਸ ਉੱਤੇ ਕਾਲਜ ਤੇ ਫਾਈਨ ਆਰਟ ਵਿਭਾਗ ਨੂੰ ਬਹੁਤ ਮਾਣ ਹੋਇਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply