ਬਠਿੰਡਾ, 22 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਮਾਰਟ ਕਿਡਸ ਪਲੇਅ ਵੇਅ ਪਰਸਰਾਮ ਨਗਰ ਗਲੀ ਨੰ: 2 ਵਿੱਚ ਦਿਵਾਲੀ ਉਤਸਵ ਮਨਾਇਆ ਗਿਆ।ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੇ ਨਾਲ ਮਿਲਕੇ ਦੀਵੇੇ ਅਤੇ ਮੋਮਬੱਤੀਆਂ ਜਲਾਈਆਂ ਅਤੇ ਬੱਚਿਆਂ ਦੇ ਨਾਲ ਅਨਾਰ ਅਤੇ ਫੁਲਝੜੀਆਂ ਜਲਾ ਕੇ ਦੀਵਾਲੀ ਉਤਸਵ ਮਨਾਇਆ।ਬੱਚੇ ਅਨਾਰਾਂ ਅਤੇ ਫੁੱਲਝੜੀਆਂ ਨੂੰ ਵੇਖ ਕੇ ਬਹੁਤ ਖੁੱਸ਼ ਹੋਏ।ਅੱਜ ਬੱਚਿਆਂ ਨੇ ਵੱਖ-ਵੱਖ ਗੀਤਾਂ ਤੇ ਡਾਂਸ ਕਰਕੇ ਖੂਬ ਮੌਜ ਮਸਤੀ ਕੀਤੀ।ਸਕੂਲ ਦੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਬੱਚਿਆਂ ਨੂੰ ਦਿਵਾਲੀ ਦਾ ਮਹੱਤਵ ਦੱਸਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਪਿਤਾ ਜੀ ਦੀ ਆਗਿਆ ਮੰਨਦੇ ਹੋਏ 14 ਸਾਲਾਂ ਦਾ ਬਨਵਾਸ ਕੱਟਿਆ।ਦਿਵਾਲੀ ਉਨ੍ਹਾਂ ਦੇ ਅਯੋਧਿਆ ਤੋਂ ਵਾਪਸ ਆਉਣ ਤੇ ਲੋਕਾਂ ਨੇ ਦੀਪਮਾਲਾ ਕਰਕੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਮਨਾਈ।ਉਦੋਂ ਤੋਂ ਹੀ ਇਹ ਉਤਸਵ ਦੀਪਮਾਲਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਸਕੂਲ ਵਲੋਂ ਬੱਚਿਆਂ ਨੂੰ ਮਿਠਾਈਆਂ ਵੰਡੀ ਗਈਆਂ।ਬੱਚੇ ਅੱਜ ਰੰਗ ਬਿਰੰਗੇਂ ਕੱਪੜਿਆ ਵਿੱਚ ਬਹੁਤ ਹੀ ਸੁੰਦਰ ਵਿਖਾਈ ਦੇ ਰਹੇ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …