ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵਾਹਗਾ ਸਰਹੱਦ ‘ਤੇ ਪਾਕਿਸਤਾਨੀ ਰੇਜਰਜ਼ ਨੂੰ ਦੇਣਗੇ ਬੰਦੀ ਛੋਡ ਦਿਵਸ ਦੀ ਮਠਿਆਈ

ਅੰਮ੍ਰਿਤਸਰ 24 ਅਕਤੂਬਰ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਸz. ਸਿਮਰਨਜੀਤ ਸਿੰਘ ਮਾਨ ਨੇ ਬੀਤੇ ਕਲ੍ਹ ਹਰ ਸਾਲ ਦੀ ਰਵਾਇਤ ਅਨੁਸਾਰ ਸੀਮਾ ਸੁਰੱਖਿਆ ਬਲ ਵੱਲੋ ਪਾਕਿਸਤਾਨ ਦੇ ਰੇਜਰਾਂ ਨੂੰ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਦਿੱਤੀ ਜਾਂਦੀ ਮਠਿਆਈ ਇਸ ਵਾਰੀ ਨਾ ਦਿੱਤੇ ਜਾਣ ਦਾ ਕਰੜਾ ਨੋਟਿਸ ਲੈਦਿਆ ਕਿਹਾ ਕਿ ਭਾਰਤ ਦੀ ਹਿੰਦੂਤਵੀ ਸਰਕਾਰ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਬਜਾਏ ਵਿਗਾੜ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਭਲਕੇ 25 ਅਕਤੂਬਰ ਨੂੰ ਬੰਦੀ ਛੋਡ ਦਿਵਸ ਦੀ ਮਠਿਆਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵਾਹਗਾ ਸਰਹੱਦ ‘ਤੇ ਪਾਕਿਸਤਾਨੀ ਰੇਜਰਜ਼ ਨੂੰ ਦੇ ਕੇ ਆਉਣਗੇ।
ਜਾਰੀ ਇੱਕ ਬਿਆਨ ਰਾਹੀ ਸz ਹਰਬੀਰ ਸਿੰਘ ਸੰਧੂ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੱਸਿਆ ਕਿ ਸz. ਮਾਨ ਨੇ ਕਿਹਾ ਕਿ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ ਅਤੇ ਹਮਸਾਏ ਨਾਲ ਹਮੇਸ਼ਾਂ ਹੀ ਸਬੰਧ ਸੁਖਾਵੇ ਹੋਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਹਰ ਸਾਲ ਦੀਵਾਲੀ ਦੇ ਮੌਕੇ ਸੀਮਾ ਸੁਰੱਖਿਆ ਦਲ ਦੇ ਅਧਿਕਾਰੀ ਤੇ ਜਵਾਨ ਹਮਸਾਏ ਮੁਲਕ ਪਾਕਿਸਤਾਨ ਦੇ ਸਰਹੱਦੀ ਸੁਰੱਖਿਆ ਕਰਨ ਵਾਲੇ ਰੇਜਰਜ ਨੂੰ ਮਠਿਆਈਆਂ ਦੇ ਕੇ ਉਹਨਾਂ ਦਾ ਇਸਤਇਕਬਾਲ ਕਰਦੇ ਸਨ ਤੇ ਦੀਵਾਲੀ ਦੋਹਾਂ ਪਾਸੇ ਬਰਾਬਰ ਮਨਾਈ ਜਾਂਦੀ ਸੀ ਪਰ ਇਸ ਵਾਰੀ ਭਾਰਤ ਵਾਲੇ ਪਾਸਿਓਂ ਮਠਿਆਈ ਨਾ ਕੇ ਜਿਹੜੀ ਨਫਰਤ ਦੀ ਦੀਵਾਰ ਖੜੀ ਕੀਤੀ ਗਈ ਹੈ, ਉਸ ਨੂੰ ਤੋੜਣ ਲਈ 25 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵਾਹਗਾ ਸਰਹੱਦ ਤੇ ਜਾ ਕੇ ਪਾਕਿਸਤਾਨੀ ਰੇਜਰਜ ਨੂੰ ਮਿਠਾਈ ਭੇਂਟ ਕਰਨਗੇ ਤਾਂ ਕਿ ਉਹ ਵੀ ਸਿੱਖ ਪੰਥ ਵੱਲੋ ਮਨਾਏ ਗਏ ਬੰਦੀਛੋੜ ਦਿਵਸ ਦੀ ਖੁਸ਼ੀ ਵਿੱਚ ਸ਼ਾਮਲ ਹੋ ਸਕਣ ਉਹਨਾਂ ਕਿਹਾ ਕਿ ਸਿੱਖ ਇੱਕ ਅਮਨ ਪਸੰਦ ਕੌਮ ਹੈ ਤੇ ਹਮਸਾਏ ਮੁਲਕ ਪਾਕਿਸਤਾਨ ਨਾਲ ਕਦਾਚਿਤ ਵੀ ਜੰਗ ਨਹੀ ਚਾਹੁੰਦੇ ਅਤੇ ਹਮੇਸ਼ਾਂ ਹੀ ਜੰਗ ਦਾ ਵਿਰੋਧ ਕਰਦੇ ਆਏ ਹਨ ਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।ਉਹਨਾਂ ਕਿਹਾ ਕਿ ਪੰਜਾਬ ਪੂਰੀ ਤਰ੍ਹਾ ਸਰਹੱਦੀ ਸੂਬਾ ਹੈ ਤੇ 1965 ਤੇ 1971 ਦੀਆ ਹੋਈਆ ਜੰਗਾਂ ਦੌਰਾਨ ਵੀ ਪੰਜਾਬ ਦਾ ਜੋ ਨੁਕਸਾਨ ਹੋਇਆ ਸੀ ਉਸ ਦੀ ਭਰਪਾਈ ਅੱਜ ਤੱਕ ਨਹੀ ਹੋ ਸਕੀ।ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਪਕਿਸਤਾਨ ਨਾਲ ਜੰਗ ਲਗਾਈ ਤਾਂ ਸਿੱਖ ਸਹਿਯੋਗ ਨਹੀ ਕਰਨਗੇ, ਕਿਉਂਕਿ ਪਾਕਿਸਤਾਨ ਨਾਲ ਜੰਗ ਲਗਾਉਣ ਦਾ ਮਤਲਬ ਹੀ ਸਿੱਖ ਕੌਮ ਦੀ ਬਰਬਾਦੀ ਕਰਨੀ ਹੈ।
Punjab Post Daily Online Newspaper & Print Media