ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ) – ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਕੰਪਲੈਕਸ ਵਿੱਚ ਸ਼ੇਰਾਂ ਵਾਲਾ ਗੇਟ ਦੇ ਸਨਮੁੱਖ ਬੁੱਢਾ ਦਲ ਦੇ ਛੇਵੇਂ
ਜਥੇਦਾਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਜੀ ਅਕਾਲੀ ਸ਼ਹੀਦ ਨਿਹੰਗ ਸਿੰਘ ਦੀ ਯਾਦ ਵਿੱਚ ਇਕ ਬਹੁਤਕਨੀਕੀ ਸੁੰਦਰ ਦਰਸ਼ਨੀ ਡਿਊੜੀ ਬਣਾਈ ਗਈ ਹੈ।ਜਿਸ ਦਾ ਰਸਮੀ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿ: ਰਘੁਬੀਰ ਸਿੰਘ ਜਥੇ: ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿ: ਰਣਜੀਤ ਸਿੰਘ ਗੌਹਰ-ਏ-ਮਸਕੀਨ ਜਥੇ: ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਗਿ: ਗੁਰਬਚਨ ਸਿੰਘ ਸਾਬਕਾ ਜਥੇ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਂਝੇ ਤੌਰ ‘ਤੇ ਜੈਕਾਰਿਆਂ ਦੀ ਗੂੰਜ ਵਿਚ ਕੀਤਾ। ਅਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿ: ਰਘੁਬੀਰ ਸਿੰਘ ਜਥੇ: ਕੇਸਗੜ੍ਹ ਸਾਹਿਬ ਨੇ ਕੀਤੀ।
ਇਹ ਸੁੰਦਰ ਡਿਊੜੀ ਜਿਸ ਵਿਚ ਯਾਤਰੂਆਂ ਲਈ ਬਹੁਤ ਅਧੁਨਿਕ ਸੁੱਖ ਸਹੂਲਤਾਂ ਵਾਲੇ 14 ਕਮਰੇ ਹਨ।ਇਸ ਡਿਊੜੀ ਦਾ ਨੀਂਹ ਪੱਥਰ 16 ਜੁਲਾਈ 2014 ਨੂੰ ਰੱਖਿਆ ਗਿਆ ਸੀ ਅਤੇ 6 ਸਾਲਾਂ ਵਿੱਚ ਡਿਓੜੀ ਦਾ ਕੰਮ ਮੁਕੰਮਲ ਹੋਇਆ ਹੈ।ਇਨ੍ਹਾਂ ਕਮਰਿਆਂ ਵਿਚ ਐਲ.ਸੀ.ਡੀ ਲਗਾ ਕੇ ਉਨਾਂ ਨੂੰ ਗੁਰਬਾਣੀ ਅਤੇ ਨਿਊਜ ਚੈਨਲਾਂ ਨਾਲ ਜੋੜਿਆ ਗਿਆ।
ਇਸ ਸਮੇਂ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਭਾਈ ਸੁਖਜੀਤ ਸਿੰਘ ਕਨ੍ਹਈਆ ਮੁੱਖ ਪ੍ਰਚਾਰਕ, ਭਾਈ ਸੁਖਵਿੰਦਰ ਸਿੰਘ ਮੋਰ, ਭਾਈ ਪਿਆਰਾ ਸਿੰਘ, ਭਾਈ ਸਰਵਣ ਸਿੰਘ ਮਝੈਲ ਅਤੇ ਬੇਅੰਤ ਨਿਹੰਗ ਸਿੰਘ ਹਾਜ਼ਰ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media