Saturday, September 21, 2024

ਕਿਸਾਨਾਂ ਦੀ ਹਮਾਇਤ ’ਚ 12 ਦਸੰਬਰ ਨੂੰ ਦਿੱਲੀ ਜਾਵੇਗਾ ਤਰਕਸ਼ੀਲਾਂ ਦਾ ਕਾਫਲਾ – ਮਾ. ਤਰਲੋਚਨ ਸਿੰਘ ਸਮਰਾਲਾ

ਸਮਰਾਲਾ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਗਏ।ਸੁਸਾਇਟੀ ਦੇ ਕਾਫੀ ਵਰਕਰ ਭਾਵੇਂ ਪਹਿਲਾਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਕਿਸਾਨ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ।ਫਿਰ ਵੀ ਜਥੇਬੰਦਕ ਤੌਰ ‘ਤੇ ਵੱਡੇ ਪੱਧਰ ’ਤੇ ਕਾਫਲੇ ਦੇ ਰੂਪ ਵਿੱਚ ਅਜੌਕੇ ਦੌਰ ਦੇ ਇਸ ਮਹੱਤਵਪੂਰਨ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ।
                  ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਮਾ. ਤਰਲੋਚਨ ਸਿੰਘ ਸਮਰਾਲਾ ਨੇ ਦੱਸਿਆ ਕਿ 12 ਅਤੇ 13 ਦਸੰਬਰ ਦੋ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨ ਅੰਦੋਲਨ ਦੀ ਹਮਾਇਤ ਵਿੱਚ ਦਿੱਲੀ ਇੱਕ ਕਾਫਲੇ ਦੇ ਰੂਪ ਵਿੱਚ ਜਾਣਗੇ।ਸੁਸਇਟੀ ਦੇ 10 ਜੋਨ ਇਸ ਸਬੰਧੀ ਆਪਣੀ ਆਪਣੀ ਹਾਜ਼ਰੀ/ ਵਾਹਣਾਂ ਦੀ ਵਿਉਂਤ ਬਣਾ ਕੇ ਸੂਚਿਤ ਕਰਨਗੇ। ਪੰਜਾਬ ਵਿਚੋਂ ਸਾਰੀਆਂ ਇਕਾਈਆਂ ਦੇ ਤਰਕਸ਼ੀਲ ਸਾਥੀ ਆਪੋ ਅਪਣੇ ਢੰਗ ਤਰੀਕਿਆਂ/ਸਾਧਨਾਂ ਰਾਹੀਂ 12 ਦਸੰਬਰ ਸਵੇਰੇ 10 ਵਜੇ ਬਹਾਦਰਗੜ੍ਹ ਇਕੱਠੇ ਹੋਣਗੇ।ਉਥੋਂ ਆਪੋ ਅਪਣੇ ਜ਼ੋਨ ਦੇ ਬੈਨਰ/ਮਾਟੋ ਨਾਲ ਪਹਿਲਾਂ ਬੀ.ਕੇ.ਯੂ ਏਕਤਾ (ਉਗਰਾਹਾਂ) ਦੀ ਅਗਵਾਈ ਵਾਲੀ ਸਟੇਜ਼ ਤੋਂ ਸੰਬੋਧਨ ਕਰਦਿਆਂ ਇਸ ਘੋਲ ਨਾਲ ਅਪਣੀ ਇਕਮੁੱਠਤਾ ਜ਼ਾਹਰ ਕਰਨਗੇ।ਇਸ ਉਪਰੰਤ ਇਹ ਕਾਫਲਾ ਅਨੁਸ਼ਾਸਿਤ ਤਰੀਕੇ ਨਾਲ਼ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ‘ਤੇ ਟਿੱਕਰੀ ਬਾਰਡਰ ਵਾਲੇ ਮੋਰਚੇ ‘ਤੇ ਜਾ ਕੇ ਅਪਣੀ ਹਮਾਇਤ ਦਾ ਪ੍ਰਗਟਾਵਾ ਕਰੇਗਾ। ਮੁੱਖ ਤੌਰ ‘ਤੇ ਇੱਥੇ ਹੀ ਰਾਤ ਠਹਿਰਨ ਦਾ ਇੰਤਜ਼ਾਮ ਹੋਵੇਗਾ। ਇਸ ਠਹਿਰ ਦੌਰਾਨ ਸੰਘਰਸ਼ੀ ਕਿਸਾਨ ਯੋਧਿਆਂ ਨਾਲ਼ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦੂਜੇ ਦਿਨ ਸਵੇਰੇ ਕੋਈ 11 ਕੁ ਵਜੇ ਤੋ ਲੈ ਕੇ ਸ਼ਾਮ ਤੱਕ ਇਹ ਤਰਕਸ਼ੀਲ ਕਾਫਲਾ ਫਿਰ 31 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲੇ ਸਿੰਘੂ ਬਾਰਡਰ ਵਾਲੇ ਨਾਕੇ ‘ਤੇ ਪਹੁੰਚ ਕੇ ਸੰਘਰਸ਼ ਨਾਲ ਆਪਣੀ ਸਹਿਮਤੀ ਦਰਸਾਵੇਗਾ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …