Saturday, September 21, 2024

ਮਨੁੱਖੀ ਅਧਿਕਾਰ ਮੰਚ ਵਲੋਂ ‘ਮਨੁੱਖੀ ਅਧਿਕਾਰ ਚੇਤਨਾ’ ਸੈਮੀਨਾਰ ਕਰਵਾਇਆ ਗਿਆ

ਸਮਰਾਲਾ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਇੱਥੋਂ ਨਜਦੀਕੀ ਨੀਲੋਂ ਪੁਲ ਵਿਖੇ ਮਨੁਖੀ ਅਧਿਕਾਰ ਮੰਚ (ਰਜਿ:) ਪੰਜਾਬ ਭਾਰਤ ਦੀ ਇਕਾਈ ਸਮਰਾਲਾ ਵਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ‘ਮਨੁੱਖੀ ਅਧਿਕਾਰ ਚੇਤਨਾ’ ਵਿਸ਼ੇ ਤੇ ਇੱਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ।
                 ਰਾਸ਼ਟਰੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਸਰਪ੍ਰਸਤ ਡਾ. ਰਾਮ ਜੀ ਲਾਲ (ਰਿਟਾ: ਐਸ.ਐਸ.ਪੀ) ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਰਘਵੀਰ ਸਿੰਘ ਬਡਲਾ ਕੌਮੀ ਚੇਅਰਮੈਨ ਸਲਾਹਕਾਰ ਕਮੇਟੀ, ਅਜੈ ਕੁਮਾਰ ਸ਼ਰਮਾ ਕੌਮੀ ਚੇਅਰਮੈਨ ਆਰ.ਟੀ.ਆਈ, ਕੌਮੀ ਚੇਅਰਪਰਸਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਸ਼ਕੁੰਤਲਾ ਰਾਣੀ ਉੱਪ ਪ੍ਰਧਾਨ, ਸੁਖਵਿੰਦਰ ਕੌਰ ਮਾਨ ਮੀਤ ਪ੍ਰਧਾਨ, ਰਣਬੀਰ ਸਿੰਘ ਰਾਣਾ ਚੇਅਰਮੈਨ ਸਟੇਟ ਹਰਿਆਣਾ, ਹਰਭਜਨ ਸਿੰਘ ਦੁੱਲਵਾਂ ਪੰਜਾਬ ਪ੍ਰਧਾਨ, ਪੂਜਾ ਰਾਣੀ ਪੰਜਾਬ ਪ੍ਰਧਾਨ ਇਸਤਰੀ ਵਿੰਗ, ਨੁਪਰ ਚਾਟਲੇ ਚੇਅਰਪਰਸਨ ਲੀਗਲ ਸੈਲ ਪੰਜਾਬ, ਰਾਜਿੰਦਰਪਾਲ ਟੰਡਨ ਉੱਪ ਚੇਅਰਮੈਨ ਆਰ.ਟੀ.ਆਈ ਸੈਲ ਪੰਜਾਬ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਵਿਕਾਸ ਕੁਮਾਰ ਚੇਅਰਮੈਨ ਆਰ.ਟੀ.ਆਈ ਸੈਲ ਪੰਜਾਬ, ਕੁਲਵੰਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ, ਦਰਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਆਦਿ ਨੇ ਸ਼ਿਰਕਤ ਕੀਤੀ।
                ਡਾ. ਖੇੜਾ ਨੇ ਬੋਲਦਿਆਂ ਕਿਹਾ ਮਨੁੱਖੀ ਅਧਿਕਾਰ ਮੰਚ ਪਿਛਲੇ ਲਗਭਗ 19 ਸਾਲਾਂ ਤੋਂ ਸਮਾਜ ਅੰਦਰ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਲਈ ਕੰਮ ਕਰਦਾ ਆ ਰਿਹਾ ਹੈ, ਜੋ ਹਰ ਸਾਲ ਮਨੁੱਖੀ ਅਧਿਕਾਰ ਚੇਤਨਾ ਦੇ ਨਾਂ ਹੇਠ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪਰਤੀ ਜਾਗਰੂਕ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਤੇ ਪਹਿਰਾ ਦਿੰਦਾ ਆ ਰਿਹਾ ਹੈ।ਸੰਸਾਰ ਭਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ) 1947 ਵਿੱਚ ਮੌਲਿਕ ਅਧਿਕਾਰਾਂ ਨੂੰ ਦੇਸ਼ ਲਈ ਬਣਾ ਕੇ 10 ਦਸੰਬਰ 1948 ਨੂੰ ਲਾਗੂ ਕਰ ਦਿੱਤੇ।ਡਾ. ਰਾਮ ਜੀ ਲਾਲ ਨੇ ਸੰਬੋਧਨ ਕਰਦਿਆਂ ਕਿਹਾ 26 ਜਨਵਰੀ 1950 ਨੂੰ ਭਾਰਤ ਵਾਸੀਆਂ ਨੂੰ ਸੰਵਿਧਾਨ ਹਾਸਲ ਹੋ ਗਿਆ ਸੀ, ਪਰ ਅੱਜ ਦੁੱਖ ਹੁੰਦਾ ਹੈ ਜਦੋਂ ਦੇਖਦੇ ਹਾਂ ਕਿ ਲੋਕ ਆਪਣੇ ਮੁੱਢਲੇ ਅਧਿਕਾਰਾਂ ਤੋਂ ਵਾਂਝੇ ਹਨ। ਸਾਡੇ ਦੇਸ਼ ਦਾ ਸੰਵਿਧਾਨ ਦੁਨੀਆਂ ਵਿੱਚ ਸਭ ਤੋਂ ਵੱਡਾ ਸੰਵਿਧਾਨ ਮੰਨਿਆ ਗਿਆ ਹੈ, ਜਿਸ ਤਹਿਤ ਸਾਨੂੰ 10 ਦਸੰਬਰ 1948 ਨੂੰ ਮੌਲਿਕ ਹੱਕ ਮਿਲੇ ਪ੍ਰੰਤੂ ਹੱਕਾਂ ਲਈ ਅੱਜ ਵੀ ਲੜਦੇ ਜਾ ਰਹੇ ਹਾਂ।
               ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸ, ਰਮਨਦੀਪ ਸਿੰਘ ਉੱਪ ਪ੍ਰਧਾਨ, ਰਾਜਵੀਰ ਸਿੰਘ, ਗੁਰਜੰਟ ਸਿੰਘ, ਯਾਦਵਿੰਦਰ ਸਿੰਘ, ਕਮਲ ਕਾਂਤ ਸਾਸ਼ਤਰੀ, ਕੁਲਵਿੰਦਰ ਸਿੰਘ, ਸ਼ਰਨਜੀਤ ਸਿੰਘ, ਆਤਮਾ ਸਿੰਘ, ਜਸਵਿੰਦਰ ਸਿੰਘ, ਬਾਬਰ ਸਿੰਘ, ਬਲਵੰਤ ਸਿੰਘ, ਸੀਮਾ ਨਾਗਪਾਲ, ਬਾਬਾ ਠਾਕੁਰ ਸਿੰਘ, ਅਮਰੀਕ ਸਿੰਘ, ਵਰਿੰਦਰ ਕੌਰ ਚੇਅਰਪਰਸਨ, ਗੁਰਦੀਪ ਸਿੰਘ ਸੈਣੀ, ਅਵਤਾਰ ਸਿੰਘ ਨੌਰਾ, ਰਵੀ ਕੁਮਾਰ ਚੌਹਾਨ, ਕੁਲਦੀਪ ਰਾਮ, ਗੁਰਪਾਲ ਸਿੰਘ, ਹਰਜੀਤ ਰਾਣੀ ਚੇਅਰਪਰਸਨ, ਹਰਭਜਨ ਸਿੰਘ ਜੱਲੋਵਾਲ ਆਦਿ ਹਾਜਰ ਸਨ।ਇਸ ਸੈਮੀਨਾਰ ਦੌਰਾਨ ਸਾਲ 2021 ਦੀ ਡਾਇਰੀ ਅਤੇ ਕੈਲੰਡਰ ਵੀ ਜਾਰੀ ਕੀਤੇ ਗਏ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …