ਲੋਕਾਂ ਨੂੰ ਜਾਗਰੂਕ ਕਰਨ ਲਈ ਕਰਵਾਇਆ ਨਾਟ-ਮੇਲਾ
ਸਮਰਾਲਾ, 25 ਦਸੰਬਰ (ਇੰਦਰਜੀਤ ਸਿੰਘ ਕੰਗ) – ਦਿੱਲੀ ਕਿਸਾਨ ਅੰਦੋਲਨ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ।ਜਿਸ ਵਿੱਚ ਵੱਡੀ ਗਿਣਤੀ ‘ਚ ਸਾਰੇ ਵਰਗਾਂ ’ਚੋਂ ਲੋਕ ਸ਼ਾਮਿਲ ਹੋ ਰਹੇ ਹਨ।ਪਰ ਫਿਰ ਵੀ ਲੋਕਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਕਰਨ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਪ੍ਰਾਈਵੇਟ ਸਕੂਲ ਐਸੋਸੀਏਟ ਐਸੋਸੀਏਸ਼ਨ (ਪਾਸਾ) ਬਰਾਂਚ ਸਮਰਾਲਾ ਦੇ ਸਾਂਝੇ ਸਹਿਯੋਗ ਨਾਲ ਇੱਕ ਨਾਟ ਮੇਲੇ ਦਾ ਆਯੋਜਨ ਕੀਤਾ ਗਿਆ।
ਪੰਜਾਬ ਦੀ ਉੱਘੀ ਨਾਟਕ ਟੀਮ ਅਕਸ ਰੰਗਮੰਚ ਸਮਰਾਲਾ ਵਲੋਂ ਆਪਣੇ ਗੀਤ ਨਾਟਕ ‘ਅੰਨਦਾਤਾ’ ਦੀ ਪੇਸ਼ਕਾਰੀ ਸਮਰਾਲਾ ਸ਼ਹਿਰ ਦੇ ਮੁਸੱਦ ਮੁਹੱਲਾ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ।ਲੇਖਕ, ਨਿਰਦੇਸ਼ਕ ਰਾਜਵਿੰਦਰ ਸਮਰਾਲਾ ਦੀ ਨਾਟਕ ਟੀਮ ਨੇ ਆਪਣੇ ਨਾਟਕ ਰਾਹੀਂ ਇਕੱਤਰ ਹੋਏ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਪੂਰਾ ਪੰਡਾਲ ‘ਨਿਸ਼ਚੈ ਕਰ ਆਪਣੀ ਜੀਤ ਕਰੋ’ ਦੇ ਨਾਅਰਿਆਂ ਨਾਲ ਗੂੰਜ ਉਠਿਆ।
ਇਸ ਤੋਂ ਪਹਿਲਾਂ ਵੱਖ-ਵੱਖ ਬੁਲਾਰਿਆਂ ਨੇ ਇਨ੍ਹਾਂ ਕਾਲ਼ੇ ਕਾਨੂੰਨਾਂ ‘ਤੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ।ਇਨ੍ਹਾਂ ਵਿੱਚ ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਦਲਜੀਤ ਸ਼ਾਹੀ, ਮਾ. ਤਰਲੋਚਨ ਸਿੰਘ ਸਮਰਾਲਾ, ਦੀਪ ਦਿਲਬਰ ਜਨਰਲ ਸਕੱਤਰ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ, ਸੁਦੇਸ਼ ਕੁਮਾਰ ਸ਼ਰਮਾ ਪ੍ਰਧਾਨ ਪ੍ਰਾਈਵੇਟ ਐਸੋਸੀਏਟ ਸਕੂਲ ਐਸੋਸੀਏਸ਼ਨ ਸਮਰਾਲਾ, ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਅਮਰਜੀਤ ਸਿੰਘ ਬਾਲਿਓਂ ਅਤੇ ਐਡਵੋਕੇਟ ਗਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਸਮਰਾਲਾ ਆਦਿ ਨੇ ਸੰਬੋਧਨ ਕੀਤਾ।
ਇਸ ਪ੍ਰੋਗਰਾਮ ਵਿਚ ਪ੍ਰਾਈਵੇਟ ਐਸੋਸੀਏਟ ਸਕੂਲ ਐਸੋਸੀਏਸ਼ਨ ਸਮਰਾਲਾ (ਪਾਸਾ) ਤਹਿਤ ਵੱਖ-ਵੱਖ ਸਕੂਲਾਂ ਦੇ ਬੱਚਿਆਂ, ਸਕੂਲ ਪ੍ਰਬੰਧਕਾਂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ।
ਇਸ ਮੌਕੇ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ਼ ਸਿਹਾਲਾ, ਇੰਦਰੇਸ਼ ਜੈਦਕਾ, ਇੰਦਰਜੀਤ ਸਿੰਘ ਕੰਗ, ਸੁਰਿੰਦਰ ਸਿੰਘ ਬਿੱਟੂ ਬੇਦੀ, ਲਵਲੀਨ ਸ਼ਰਮਾ, ਕਮਾਡੈਂਟ ਰਛਪਾਲ ਸਿੰਘ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਨਿਰਮਲ ਸਿੰਘ ਹਰਬੰਸਪੁਰਾ ਜਨਰਲ ਸਕੱਤਰ ਐਂਟੀ ਕੁਰੱਪਸ਼ਨ ਰੀਫਾਰਮਰ ਸੁਸਾਇਟੀ ਆਫ਼ ਇੰਡੀਆ ਸਮਰਾਲਾ, ਡਾ. ਯੁਗੇਸ਼ ਸ਼ਰਮਾ, ਪ੍ਰਿੰਸੀਪਲ ਬਿੱਕਰ ਸਿੰਘ, ਪ੍ਰਿੰ. ਰਾਜਪਾਲ ਸੋਢੀ, ਪ੍ਰਿੰ. ਚਰਨਜੀਤ ਸਿੰਘ ਕੋਟਾਲਾ, ਡਾਇਰੈਕਟਰ ਹਰਪਾਲ ਕੌਰ, ਪ੍ਰਿੰ. ਸੁਖਵਿੰਦਰ ਸਿੰਘ, ਪ੍ਰਿੰ. ਮੇਜਰ ਸਿੰਘ, ਪ੍ਰਿੰ. ਸਤਨਾਮ ਸਿੰਘ, ਪ੍ਰਿੰ. ਸੁਨੀਤਾ ਸੂਦ, ਪ੍ਰਿੰ. ਸੈਣੀ ਜੇ.ਈ, ਊਸ਼ਾ ਕੁਮਾਰੀ ਸ਼ਰਮਾ ਅਤੇ ਜੁਗਲ ਕਿਸ਼ੋਰ ਸਾਹਨੀ ਆਦਿ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।