ਸਮਰਾਲਾ, 25 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਦਿੱਲੀ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਅਤੇ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਇਹਨਾਂ ਖੇਤੀ ਕਾਨੂੰਨਾਂ ‘ਤੇ ਸੰਘਰਸ਼ ਦੀ ਵਿਸਥਾਰ ’ਚ ਚਰਚਾ ਕੀਤੀ ਤੇ ਸਭਾ ਦੇ ਮੈਂਬਰ ਅਤੇ ਕਹਾਣੀਕਾਰ ਮਨਦੀਪ ਸਿੰਘ ਡਡਿਆਣਾ ਦੇ ਚਾਚਾ ਸੁਖਦੇਵ ਸਿੰਘ ਜੋ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਸਨ, ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਰਚਨਾਵਾਂ ਦੇ ਦੌਰ ’ਚ ਸਭਾ ਵਿੱਚ ਪਹਿਲੀ ਵਾਰ ਆਏ ਮਨਦੀਪ ਸਿੰਘ ਬੁਆਲ ਨੂੰ ‘ਜੀ ਆਇਆ’ ਕਿਹਾ ਗਿਆ। ਅਵਤਾਰ ਸਿੰਘ ਨੇ ਕਵਿਤਾ ‘ਚੰਦਰਾ ਗੁਆਂਢ ਨਾ ਹੋਵੇ’, ਜਸਵੀਰ ਸਮਰਾਲਾ ਨੇ ਕਵਿਤਾ ‘ਬੰਨ ਮਾਰ ਸਮੁੰਦਰਾਂ ਨੂੰ’, ਰਾਮਪੁਰ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਕਵਿਤਾ ‘ਇਕ ਸਫਰ’, ਮਨਦੀਪ ਬੁਆਲ ਨੇ ਕਵਿਤਾ ‘ਦਿੱਲੀਏ ਪੰਜਾਬ ਆ ਗਿਆ’, ਮੁਖਤਿਆਰ ਸਿੰਘ ਖੰਨਾ ਨੇ ਕਹਾਣੀ ‘ਗੋਦੜੀ ਦੇ ਲਾਲ’, ਨੌਜਵਾਨ ਕਹਾਣੀਕਾਰ ਤਰਨ ਬੱਲ ਨੇ ਕਹਾਣੀ ‘ਮਾਰੂਥਲ ਵਿੱਚਲਾ ਸੱਚ’, ਗੁਰਦੀਪ ਮਹੌਣ ਨੇ ਮਿੰਨੀ ਕਹਾਣੀ ‘ਅਸੂਲ’ ਤੇ ਪ੍ਰੈਸ ਸਕੱਤਰ ਅਮਨ ਕੌਸ਼ਲ ਨੇ ਮਿੰਨੀ ਕਹਾਣੀ ‘ਮਨਪਸੰਦ’ ਸੁਣਾਈ।ਇਹਨਾਂ ਕਹਾਣੀਆਂ ‘ਤੇ ਵਿਸਥਾਰ ਚਰਚਾ ਕਰਦੇ ਹੋਏ ਕਹਾਣੀਕਾਰ ਸੁਖਜੀਤ ਨੇ ਨੌਜਵਾਨ ਕਹਾਣੀਕਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਨੁਭਵ ’ਚ ਆਈ ਹੋਈ ਕਹਾਣੀ ਬਿਹਤਰੀਨ ਹੁੰਦੀ ਹੈ।ਇਸ ਉਪਰੰਤ ਸਿਮਰਜੀਤ ਸਿੰਘ ਕੰਗ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸੋਵੀਨਾਰ ਸਭਾ ਨੂੰ ਭੇਟ ਕੀਤਾ ਗਿਆ।
ਇਹਨਾਂ ਰਚਨਾਵਾਂ ਤੇ ਚਰਚਾ ਵਿੱਚ ਕਹਾਣੀਕਾਰ ਸੁਖਜੀਤ, ਨਰਿੰਦਰ ਸ਼ਰਮਾ, ਗੁਰਭਗਤ ਸਿੰਘ ਗਿੱਲ, ਸੰਦੀਪ ਸਮਰਾਲਾ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਆਜ਼ਾਦ ਵਿਸਮਾਦ, ਸੁਖਵਿੰਦਰ ਸਿੰਘ ਤੁੰਗ ਆਦਿ ਨੇ ਭਾਗ ਲਿਆ।ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਨੇ ਨਿਭਾਈ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …