ਪਠਾਨਕੋਟ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜ਼ਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ‘ਚ ਵਰਦਾਨ ਸਾਬਤ ਹੋ ਰਿਹਾ ਹੈ।ਬੇਰੋਜ਼ਗਾਰ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਰਾਹੀਂ ਨੋਕਰੀ/ਸਵੈ-ਰੋਜਗਾਰ ਪ੍ਰਾਪਤ ਕਰ ਰਹੇ ਹਨ।ਪਿੰਡ ਸਰਨਾ ਦੇ ਰਹਿਣ ਵਾਲੇ ਸੁਨੀਲ ਪੁੱਤਰ ਰਾਜ ਪਾਲ ਨੇ ਦੱਸਿਆ ਕਿ ਕਿਵੇਂ ਉਸ ਨੇ ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਊਰੋ ਦੀ ਮਦਦ ਨਾਲ ਆਪਣਾ ਕਾਰੋਬਾਰ ਵਧਾਇਆ ਹੈ।
ਸੁਨੀਲ ਨੇ ਦੱਸਿਆ ਕਿ ਉਹ ਗਰੈਜੂਏਟ ਹੈ ਤੇ ਉਸ ਨੇ ਨੋਕਰੀ ਦੀ ਬਹੁਤ ਭਾਲ ਕੀਤੀ, ਪਰ ਮੈਨੂੰ ਸਰਕਾਰੀ ਨੋਕਰੀ ਨਹੀਂ ਮਿਲੀ।ਫਿਰ ਉਸ ਨੇ 2017 ਵਿਚ ਆਪਣੇ ਪਿੰਡ ਇੱਕ ਛੋਟਾ ਜਿਹਾ ਇੰਟਰਨੈਟ ਕੈਫੇ ਖੋਲਿਆ।ਜਿਸ ਨਾਲ ਘਰ ਦਾ ਗੁਜ਼ਾਰਾ ਚੱਲ ਪਿਆ।ਫਿਰ 3-4 ਮਹੀਨੇ ਬਾਅਦ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਾਰੇ ਸੁਣਿਆ।ਉਸ ਦਫਤਰ ਵਿਖੇ ਜਾਣ ‘ਤੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਲਈ ਅਪਲਾਈ ਕਰ ਦਿੱਤਾ ਅਤੇ ਮੈਨੂੰ ਸੀ.ਐਸ.ਸੀ ਦੀ ਆਈ.ਡੀ ਮਿਲ ਗਈ।ਇਸ ਦੇ ਨਾਲ ਹੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੀ ਮਦਦ ਨਾਲ ਉਸ ਨੂੰ ਅਮੂਲ ਦੀ ਏਜੰਸੀ ਮਿਲ ਗਈ, ਜਿਸ ਨਾਲ ਉਸ ਦਾ ਕਾਰੋਬਾਰ ਹੋਰ ਵਧ ਗਿਆ ਹੈ।
ਸੁਨੀਲ ਨੇ ਪੜ੍ਹ ਲਿਖ ਕੇ ਨੋਕਰੀ ਦੀ ਭਾਲ ਕਰ ਰਹੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਨੋਕਰੀ ਨਹੀਂ ਮਿਲ ਰਹੀ ਤਾਂ ਉਹ ਅਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹਨ।ਜੇਕਰ ਕਿਸੇ ਲੋੜਵੰਦ ਕੋਲ ਅਪਣਾ ਬਿਜਨਸ ਸ਼ੁਰੂ ਕਰਨ ਲਈ ਪੈਸੇ ਨਹੀਂ ਹੈ ਤਾਂ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਨਾਲ ਸੰਪਰਕ ਕਰਕੇ ਸਵੈ-ਰੋਜਗਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ।ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਅਪਣੇ ਬਿਜਨਸ ਤੋਂ ਸੰਤੁਸ਼ਟ ਹੈ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …