ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਕਿਸਾਨਾਂ ਦੇ ਸਮਰਥਨ ਲਈ ਕੀਤੀ ਗਈ ਭੁੱਖ ਹੜਤਾਲ ਮੌਕੇ ਮਾਸਕ ਨਾ ਪਹਿਨਣ ‘ਤੇ ਸ਼ਹਿਰ ਵਾਸੀਆਂ ਲਈ ਇਕ ਮਿਸਾਲ ਬਣਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ ਤੇ ਕਾਂਗਰਸੀ ਕੌਂਸਲਰਾਂ ਸਮੇਤ ਮਾਸਕ ਨਾ ਪਹਿਨਣ ਦਾ ਜੁਰਮਾਨਾ ਅਦਾ ਕੀਤਾ ਗਿਆ।
ਮੇਅਰ ਰਿੰਟੂ ਨੇ ਦੱਸਿਆ ਕਿ ਪਿਛਲੇ ਦਿਨੀਂ ਉਹਨਾਂ ਨੇ ਕਾਂਗਰਸੀ ਕੌਂਸਲਰਾਂ ਨਾਲ ਮਿਲ ਕੇ ਕਿਸਾਨਾਂ ਦੇ ਸਮਰਥਨ ‘ਚ ਭੁੱਖ ਹੜਤਾਲ ਦੌਰਾਨ ਤਸਵੀਰ ਖਿਚਣ ਮੌਕੇ ਮਾਸਕ ਉਤਾਰ ਦਿੱਤੇ ਸਨ।ਪਰ ਮੀਡੀਆ ਵਲੋਂ ਇਸ ‘ਤੇ ਸਵਾਲੀਆ ਨਿਸ਼ਾਨ ਲਗਾਏ ਜਾਣ ‘ਤੇ ਉਨਾਂ ਨੇ ਪੁਲੀਸ ਚੌਕੀ ਲਾਰੈਂਸ ਰੋਡ ਪਹੁੰਚ ਕੇ ਸਵੈ ਇਛਾ ਅਨੁਸਾਰ ਇਸ ਉਲੰਘਣਾ ਦਾ ਜੁਰਮਾਨਾ ਜਮ੍ਹਾਂ ਕਰਵਾਇਆ ਹੈ।ਉਨਾਂ ਕਿਹਾ ਕਿ ਕਨੂੰਨ ਸਭ ਲਈ ਬਰਾਬਰ ਹਨ।ਮੇਅਰ ਨੇ ਸ਼ਹਿਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਰੋਕਥਾਮ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਜਰੂਰ ਕਰਨ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …