ਸਮਰਾਲਾ, 27 ਦਸੰਬਰ (ਇੰਦਰਜੀਤ ਕੰਗ) – ਲਗਭਗ 6 ਸਾਲਾਂ ਤੋਂ ਟੀ.ਵੀ ਅਤੇ ਰੇਡੀਓ ‘ਤੇ ‘ਮਨ ਕੀ ਬਾਤ’ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ
ਪੂਰੇ ਦੇਸ਼ ਵਾਂਗ ਸਮਰਾਲਾ ਵਿੱਚ ਵੀ ਵਿਰੋਧ ਕੀਤਾ ਗਿਆ।ਕਿਸਾਨੀ ਸੰਘਰਸ਼ ਵਿੱਚ ਕੁੱਦੇ ਹਰ ਵਰਗ ਦੇ ਸੂਝਵਾਨ ਲੋਕਾਂ ਨੇ ਸੰਕੇਤਕ ਲਾਹਣਤੀ ਸੰਦੇਸ਼ ਦਿੰਦਿਆਂ ਸੜਕ ‘ਤੇ ਖੜ੍ਹ ਕੇ ਥਾਲੀਆਂ ਅਤੇ ਕੌਲੀਆਂ ਖੜ੍ਹਕਾ ਕੇ ਮੋਦੀ ਨੂੰ ਹੁਣ ‘ਜਨ ਦੀ ਬਾਤ’ ਕਰਨ ਅਤੇ ਸੁਣਨ ਦੀ ਅਪੀਲ ਕੀਤੀ।ਉਨਾਂ ਮੰਗ ਕੀਤੀ ਕਿ ਦਿੱਲੀ ਦੀ ਸਰਹੱਦ ‘ਤੇ ਬਿਠਾਏ ਲੱਖਾਂ ਕਿਸਾਨਾਂ ਨੂੰ ਤੁਰੰਤ ਮਿਲ ਕੇ ਉਨਾਂ ਦੀ ਸ਼ਿਕਾਇਤ ਦਾਸ ਨਿਵਾਰਨ ਕਰਕੇ ਹੀ ਮਨ ਕੀ ਬਾਤ ਕੀਤੀ ਜਾਵੇ।ਇਹ ਪ੍ਰਦਰਸ਼ਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ਼ ਸਿਹਾਲਾ ਦੀ ਅਗਵਾਈ ਵਿੱਚ ਕੀਤਾ ਗਿਆ।ਲੋਕਾਂ ਨੇ ਸੜਕ ਕਿਨਾਰੇ ਖੜ੍ਹ ਕੇ ਥਾਲੀਆਂ ਅਤੇ ਕੌਲੀਆਂ ਖੜ੍ਹਕਾ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।ਪ੍ਰਧਾਨ ਨੀਰਜ਼ ਸਿਹਾਲਾ ਨੇ ਕਿਹਾ ਕਿ ਕਾਲੇ ਕਾਨੂੰਨ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ, ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।ਇਸ ਲਈ ਚਾਹੇ ਸਾਲ ਭਰ ਵੀ ਸੜਕਾਂ ਉਤੇ ਕਿਉਂ ਨਾ ਬੈਠਣਾ ਪਵੇ।
ਇਸ ਪ੍ਰਦਰਸ਼ਨ ਵਿੱਚ ਇੰਦਰਜੀਤ ਸਿੰਘ ਕੰਗ, ਜੁਆਲਾ ਸਿੰਘ ਥਿੰਦ, ਬਿੱਟੂ ਬੇਦੀ, ਵਿੱਕੀ ਤਿਵਾੜੀ, ਜਸਮੇਲ ਸਿੰਘ ਢੀਂਡਸਾ, ਕਹਾਣੀਕਾਰ ਸੰਦੀਪ ਸਮਰਾਲਾ, ਕੁਲਵਿੰਦਰ ਸਿੰਘ ਕਾਲਾ ਸਿਹਾਲਾ, ਅਨੂਪ ਸਿੰਘ ਰਾਜਾ, ਮੋਹਿਤ ਸ਼ਰਮਾ ਆਦਿ ਤੋਂ ਇਲਾਵਾ ਸ਼ਹਿਰ ਦੇ ਵਪਾਰੀ ਵਰਗ ਦੇ ਲੋਕ ਵੀ ਹਾਜ਼ਰ ਸਨ।ਸ਼ਹਿਰ ਦੇ ਕਈ ਹੋਰ ਗਲੀ ਮੁਹੱਲਿਆਂ ਅਤੇ ਖਾਸ ਕਰਕੇ ਪਿੰਡਾਂ ਵਿੱਚ ਮਨ ਕੀ ਬਾਤ ਦਾ ਸਖਤ ਵਿਰੋਧ ਹੋਣ ਦੀਆਂ ਵੀ ਖਬਰਾਂ ਹਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media