ਪਠਾਨਕੋਟ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫਸ਼ਰ ਪੰਜਾਬ ਵੱਲੋਂ ਲੋਕ, ਲੋਕਤੰਤਰ ਅਤੇ ਚੋਣਾਂ ਵਿਸ਼ੇ ਤੇ ਆਂਗਨਵਾੜੀ, ਆਸ਼ਾ ਵਰਕਰਾਂ ਅਤੇ ਮਹਿਲਾ ਵੋਟਰ ਦਾ ਜਿਲ੍ਹਾ ਪੱਧਰ ‘ਤੇ ਬੋਲੀਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ।ਜਿਲ੍ਹਾ ਚੋਣ ਅਫਸ਼ਰ ਸੰਯਮ ਅਗਰਵਾਲ ਨੇ ਅਪੀਲ ਹੈ ਕਿ 7 ਜਨਵਰੀ 2021 ਨੂੰ ਰਾਤ 12 ਵਜੇ ਤੱਕ ਆਪ ਦੀ ਈ-ਮੇਲ ਤੋਂ etpkt@punjab.gov.in ‘ਤੇ ਬੋਲੀਆਂ ਭੇਜਣਾ ਯਕੀਨੀ ਬਣਾਇਆ ਜਾਵੇ।ਤਾਂ ਜੋ ਪ੍ਰਾਪਤ ਹੋਈਆਂ ਬੋਲੀਆਂ ਵਿੱਚੋਂ ਚੋਣਵੀਆਂ ਬੋਲੀਆਂ ਨੂੰ ਨਿਰਧਾਰਤ ਸਮੇਂ ਤੱਕ ਦਫਤਰ ਮੁੱਖ ਚੋਣ ਅਫਸ਼ਰ ਪੰਜਾਬ ਨੂੰ ਭੇਜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਚੋਣਵੀਆਂ ਬੋਲੀਆਂ ਨੂੰ ਦਫਤਰ ਮੁੱਖ ਚੋਣ ਅਫਸਰ ਪੰਜਾਬ ਵਿਖੇ ਸੰਗ੍ਰਹਿਤ ਕਰਕੇ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇਗਾ ਅਤੇ ਇਸ ਕਿਤਾਬ ਨੂੰ ਰਾਸਟਰੀ ਵੋਟਰ ਦਿਵਸ ਦੇ ਮੋਕੇ ਤੇ ਰਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀਆਂ ਚੋਣਵੀਆਂ ਬੋਲੀਆਂ ਇਸ ਕਿਤਾਬ ਪ੍ਰਕਾਸ਼ਿਤ ਹੋਣਗੀਆਂ ਉਨ੍ਹਾਂ ਨੂੰ ਰਾਸਟਰੀ ਵੋਟਰ ਦਿਵਸ ‘ਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …