ਕਪੂਰਥਲਾ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਮੌਕੇ ਵੋਟਰ
ਜਾਗਰੂਕਤਾ ਲਈ ਮੋਬਾਇਲ ਵੈਨ ਰਵਾਨਾ ਹੋਵੇਗੀ।ਜਿਸ ਰਾਹੀਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਲੋਕਾਂ ਨੂੰ ਵੋਟ ਦੀ ਮਹੱਤਤਾ ਤੇ ਇਸ ਦੀ ਸਹੀ ਵਰਤੋਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਵਧੀਕ ਜਿਲ੍ਹਾ ਚੋਣ ਅਫਸਰ ਰਾਹੁਲ ਚਾਬਾ ਨੇ ਦੱਸਿਆ ਕਿ ਮੋਬਾਇਲ ਵੈਨ ਦਾ ਉਦੇਸ਼ ਹਰ ਸ਼੍ਰੇਣੀ ਦੇ ਵੋਟਰਾਂ ਜਿਵੇਂ ਕਿ ਨੌਜਵਾਨ, ਟ੍ਰਾਂਸਜੈਂਡਰ, ਪ੍ਰਵਾਸੀ ਮਜ਼ਦੂਰ, ਬੇਘਰ ਨੌਜਵਾਨ, ਮਹਿਲਾਵਾਂ ਅਤੇ ਸਰਵਿਸ ਵੋਟਰਾਂ ਵਿੱਚ ਜਾਗਰੂਕਤਾ ਵਧਾਉਣਾ ਹੈ।ਇਸ ਵੈਨ ਦੇ ਨਾਲ ਯਾਦਵਿੰਦਰ ਸਿੰਘ ਯਾਦਾ ਕਬੱਡੀ ਕਪਤਾਨ ਵੀ ਸ਼ਾਮਲ ਹੋਣਗੇ। ਜਾਗਰੂਕਤਾ ਵੈਨ 25 ਜਨਵਰੀ ਨੂੰ ਸਵੇਰੇ 9 ਵਜੇ ਡਿਪਟੀ ਕਮਿਸ਼ਨਰ ਦਫਤਰ ਤੋਂ ਰਵਾਨਾ ਹੋਵੇਗੀ ਅਤੇ ਲਾਇਲਪੁਰ ਖਾਲਸਾ ਕਾਲਜ, ਸਰਕਾਰੀ ਹਾਈ ਸਕੂਲ ਮਨਸੂਰਵਾਲ, ਰਮਨੀਕ ਚੌਕ, ਵਿਰਸਾ ਵਿਹਾਰ, ਸ਼ਾਲੀਮਾਰ ਬਾਗ ਵਿਖੇ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media