ਸਮਰਾਲਾ, 25 ਜਨਵਰੀ (ਤਸਵਿੰਦਰ ਸਿੰਘ ਬੜੈਚ) – ਪੰਜਾਬੀ ਸਾਹਿਤ ਸਭਾ ਖੰਨਾ (ਰਜਿ:) ਦੀ ਮਾਸਿਕ ਇਕੱਤਰਤਾ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਤੋਂ ਬਾਅਦ ਕਿਸਾਨੀ ਸੰਘਰਸ਼ ਨੂੰ ਸਮਰਪਿਤ ਮਾਰਚ ਵੀ ਕੱਢਿਆ ਗਿਆ, ਜੋ ਕਿ ਪ੍ਰਿ. ਤਰਸੇਮ ਬਾਹੀਆ ਦੀ ਭੁੱਖ ਹੜਤਾਲ ਵਾਲੇ ਸਥਾਨ ’ਤੇ ਪਹੁੰਚਿਆ।ਸਭਾ ਦੀ ਕਾਰਵਾਈ ਗੁਰੀ ਤੁਰਮਰੀ ਨੇ ਚਲਾਈ।
ਰਚਨਾਵਾਂ ਦੇ ਦੌਰ ਵਿੱਚ ਦਰਸ਼ਨ ਸਿੰਘ ਗਿੱਲ ਨੇ ਵਿਅੰਗ ਗੀਤ ‘ਦੇਸ਼ ਵੇਚਦਾਂ ਗੇ’, ਮਨਜੀਤ ਕੌਰ ਜੀਤ ਨੇ ਕਵਿਤਾ ‘ਹਾਕਮ ਦਾ ਈਮਾਨ’, ਗੁਰਜੰਟ ਸਿੰਘ ਮਰਾੜ ਨੇ ਕਵਿਤਾ ‘ਕੰਮ ਕਿਸੇ ਆ ਜਾਵਾਂ’, ਨਰਿੰਦਰ ਮਣਕੂ ਨੇ ਗਜ਼ਲ, ਸੁਖਦੇਵ ਸਿੰਘ ਕੁੱਕੂ ਨੇ ਮਿੰਨੀ ਕਹਾਣੀ ‘ਘੁੰਗਰੂਆਂ ਵਾਲਾ ਪ੍ਰਾਹੁਣਾ’, ਜਗਦੇਵ ਸਿੰਘ ਘੁੰਗਰਾਲੀ ਨੇ ਖੁੱਲ੍ਹੀ ਕਵਿਤਾ ‘ਅਸੀਂ ਬਗਾਵਤ ਕਰਾਂਗੇ’, ਧਰਮਿੰਦਰ ਸ਼ਾਹਿਦ ਨੇ ਗਜ਼ਲ, ਜਿੰਮੀ ਅਹਿਮਦਗੜ੍ਹ ਨੇ ਗੀਤ ‘ਦਿੱਲੀਏ’, ਹਰਬੰਸ ਸਿੰਘ ਸ਼ਾਨ ਨੇ ਕਵਿਤਾ ‘ਦੰਗੇਬਾਜ਼’, ਗੁਰਵਿੰਦਰ ਸਿੰਘ ਸੰਧੂ ਨੇ ਕਵਿਤਾ ‘ਮੈਂ ਤੀਰ ਨਿਸ਼ਾਨਾ ਲਾਉਣਾ ਹੈ’, ਭਗਵੰਤ ਸਿੰਘ ਲਿੱਟ ਨੇ ਗੀਤ ‘ਦਿੱਲੀ ਵੱਲ ਮੁੱਖ ਮੋੜਦੋ’, ਗੁਰਵਰਿੰਦਰ ਗਰੇਵਾਲ ਨੇ ਗੀਤ ‘ਬਿੱਲ ਰੱਦ ਕਰਵਾਉਣੇ’, ਨੇਤਰ ਸਿੰਘ ਮੁੱਤੋਂ ਨੇ ਮਿੰਨੀ ਕਹਾਣੀ ‘ਲਾਹਨਤ’, ਮਨਜੀਤ ਸਿੰਘ ਧੰਜ਼ਲ ਨੇ ਮਿੰਨੀ ਕਹਾਣੀ ‘ਐਬ’, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਸੁੱਕਾ ਹੇਜ਼’, ਗੁਰੀ ਤਰਮਰੀ ਨੇ ਕਵਿਤਾ ‘ਕਸਵੱਟੀ’, ਵਰਿੰਦਰ ਖੰਨਾ ਨੇ ਕਵਿਤਾ ‘ਸ਼ਹੀਦੀਆਂ ਦੀ ਰੁੱਤ’, ਜੰਗ ਚਾਪੜਾ ਨੇ ਗੀਤ ‘ਕੌਣ ਜ਼ਿੰਮੇਵਾਰ’, ਗੁਰਦੀਪ ਮਹੌਣ ਨੇ ਮਿੰਨੀ ਕਹਾਣੀ ‘ਢਿੱਡ’ ਅਤੇ ਉਘੇ ਗਜ਼ਲਗੋ ਸਰਦਾਰ ਪੰਛੀ ਨੇ ਗਜ਼ਲ ਦੀ ਸਾਂਝ ਪਾਈ।ਸਾਰੀਆਂ ਰਚਨਾਵਾਂ ’ਤੇ ਭਰਵੀਂ ਵਿਚਾਰ ਚਰਚਾ ਹੋਈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …