Friday, September 20, 2024

ਮੁਹੱਲੇ ਨੂੰ ਮੁਫਤ ਵਾਈ-ਫਾਈ ਦੇਣ ਤੋਂ ਬਾਅਦ ਪੁਸ਼ਪਿੰਦਰ ਸ਼ਰਮਾ ਨੇ ਕੀਤੀ ਨਿਵੇਕਲੀ ਪਹਿਲ

ਦਿਵਿਆਂਗ ਔਰਤ ਤੋਂ ਰਿਬਨ ਕਟਵਾ ਕੇ ਕੀਤਾ ਚੋਣ ਦਫਤਰ ਦਾ ਉਦਘਾਟਨ
ਧੂਰੀ, 8 ਫਰਵਰੀ (ਪ੍ਰਵੀਨ ਗਰਗ) – 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰਾਂ ਭਖ ਚੁੱਕਾ ਹੈ।ਸ਼ਹਿਰ ਦੇ ਹਰੇਕ ਗਲੀ, ਮੁਹੱਲੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਅਨੇਕਾਂ ਅਜ਼ਾਦ ਉਮੀਦਵਾਰਾਂ ਦੇ ਬੈਨਰ ਲੱਗ ਚੁੱਕੇ ਹਨ।ਇਸੇ ਲੜੀ ਵਿੱਚ ਵਾਰਡ ਨੰਬਰ 2 ਵਿੱਚੋਂ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੌਜਵਾਨ ਸਾਬਕਾ ਐਮ.ਸੀ ਪੁਸ਼ਪਿੰਦਰ ਸ਼ਰਮਾ ਨੇ ਆਪਣੇ ਚੋਣ ਦਫਤਰ ਦਾ ਉਦਘਾਟਨ ਇੱਕ ਦਿਵਿਆਂਗ ਔਰਤ ਦੇ ਹੱਥੋਂ ਰਿਬਨ ਕਟਵਾ ਕੇ ਕਰਦਿਆਂ ਇੱਕ ਨਿਵੇਕਲੀ ਪਹਿਲ ਕੀਤੀ ਹੈ।ਆਪਣੀ ਪਿੱਛਲੀ ਜਿੱਤ ਦਾ ਜਿਕਰ ਕਰਦਿਆਂ ਸ਼ਰਮਾ ਨੇ ਦੱਸਿਆ ਕਿ ਲੋਕਾਂ ਵੱਲੋਂ ਪਿਛਲੇ 5 ਸਾਲਾਂ ਦੌਰਾਨ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਸੀ।ਜਿਸ ‘ਤੇ ਉਹਨਾਂ ਵੱਲੋਂ ਮੁੱਹਲੇ ਦੇ ਵਿਕਾਸ ਦੇ ਨਾਲ-ਨਾਲ ਬੱਚਿਆਂ ਦੀ ਸਿੱਖਿਆ ਲਈ ਕਈ ਉਪਰਾਲੇ ਵੀ ਕੀਤੇ ਗਏ ਹਨ ਅਤੇ ਮੁਹੱਲੇ ਵੱਲੋਂ ਮਿਲ ਰਹੇ ਭਰ੍ਹਵੇਂ ਹੁੰਗਾਰੇ ਦੇ ਚੱਲਦਿਆਂ ਉਹ ਵੀ ਫਖਰ ਮਹਿਸੂਸ ਕਰ ਰਹੇ ਹਨ।ਉਹਨਾਂ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਦੇ ਮੰਤਵ ਲਈ ਫਰੀ ਵਾਈ-ਫਾਈ ਦੀ ਸਹੂਲਤ ਹਾਸਲ ਕਰਨ ਵਾਲਾ ਸਾਡਾ ਇਹ ਵਾਰਡ ਸੂਬੇ ਭਰ ਦਾ ਪਹਿਲਾ ਵਾਰਡ ਹੈ ਅਤੇ ਵਾਰਡ ਦੇ ਵਿਕਾਸ ਅਤੇ ਬੇਹਤਰੀ ਲਈ ਸਮੇਂ-ਸਮੇਂ ਹੋਰ ਵੀ ਅਜਿਹੇ ਨਵੀਂ ਸੋਚ ਦੇ ਉਪਰਾਲੇ ਕੀਤੇ ਜਾਣਗੇ।ਜ਼ਿਕਰਯੋਗ ਹੈ ਕਿ ਪੁਸ਼ਪਿੰਦਰ ਸ਼ਰਮਾ ਨੇ ਵਾਰਡ ਨੰਬਰ 3 ਤੋਂ ਵੀ ਆਪਣੀ ਧਰਮ ਪਤਨੀ ਕਿਰਨ ਸ਼ਰਮਾ ਨੂੰ ਅਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …