ਰਜਿੰਦਰ ਰਿੰਪਾ, ਭਾਗ ਸਿੰਘ ਤੇ ਲਖਬੀਰ ਜੌਹਲ ਦੀਆਂ ਟੀਮਾਂ ਰਹੀਆਂ ਮੋਹਰੀ
ਅੰਮ੍ਰਿਤਸਰ, 11 ਫਰਵਰੀ (ਸੰਧੂ) – ਫੁੱਟਬਾਲ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਤਲਵੰਡੀ ਨਾਹਰ ਦੇ ਖੇਡ ਸਟੇਡੀਅਮ ਵਿਖੇ ਵੱਖ-ਵੱਖ ਉਮਰ ਵਰਗ ਦੇ ਫੁੱਟਬਾਲ ਖਿਡਾਰੀਆਂ ਦੀ ਖੇਡ ਸ਼ੈਲੀ ਨੂੰ ਜਾਚਣ ਲਈ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਟੀਮ ਦੇ ਸੂਬਾ ਸਕੱਤਰ ਤੇ ਕੌਮਾਂਤਰੀ ਐਥਲੀਟ ਅਵਤਾਰ ਸਿੰਘ ਪੀ.ਪੀ ਅਤੇ ਕੌਮਾਂਤਰੀ ਐਥਲੀਟ ਪ੍ਰੇਮ ਸਿੰਘ ਪੀ.ਪੀ ਸਾਥੀਆਂ ਸਮੇਤ ਪੁੱਜੇ।ਪਿੰਡ ਦੀ ਬਾਬਾ ਫਰੀਦ ਸਪੋਰਟਸ ਕਲੱਬ ਰਜਿ. ਦੇ ਪ੍ਰਧਾਨ ਰਜਿੰਦਰ ਸਿੰਘ ਰਿੰਪਾ ਅਤੇ ਉੱਘੇ ਖੇਡ ਪ੍ਰਮੋਟਰ ਲਖਬੀਰ ਸਿੰਘ ਜੌਹਲ ਤੇ ਬਹੁਖੇਡ ਕੋਚ ਭਾਗ ਸਿੰਘ ਵਿਰਕ ਆਰਮੀ ਆਦਿ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਅੰਡਰ-14, 17 ਤੇ 19 ਸਾਲ ਉਮਰ ਵਰਗ ਦੇ ਖਿਡਾਰੀਆਂ ਦੇ ਪ੍ਰਦਰਸ਼ਨੀ ਮੈਚਾਂ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਨੇ ਸਾਂਝੇ ਤੌਰ ‘ਤੇ ਕਰਵਾਈ।ਖਿਡਾਰੀਆ ਨੂੰ ਖੁਰਾਕ ਵੰਡਦਿਆਂ ਉਨਾਂ ਕਿਹਾ ਕਿ ਚੰਗਾ ਤੇ ਬੇਹਤਰ ਖਿਡਾਰੀ ਬਣਨ ਲਈ ਰੋਜ਼ਾਨਾ ਕਰੜਾ ਅਭਿਆਸ ਤੇ ਚੰਗੀ ਖੁਰਾਕ ਦਾ ਹੋਣਾ ਲਾਜ਼ਮੀ ਹੈ।ਉਨ੍ਹਾਂ ਪਿੰਡ ਵਾਸੀਆਂ ਤੇ ਕਲੱਬ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ।ਖੇਡ ਪ੍ਰਮੋਟਰ ਤੇ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਟੀਮ ਦੇ ਰਮਦਾਸ ਜੋਨ ਇੰਚਾਰਜ ਭਾਗ ਸਿੰਘ ਵਿਰਕ ਨੇ ਕਲੱਬ ਅਤੇ ਖਿਡਾਰੀਆਂ ਦੀਆਂ ਪ੍ਰਾਪਤੀਆਂ ‘ਤੇ ਰੌਸ਼ਨੀ ਪਾਉਂਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰਦਰਸ਼ਨੀ ਮੈਂਚਾਂ ਦੇ ਦੌਰਾਨ ਅੰਡਰ-14 ਸਾਲ ਉਮਰ ਵਰਗ ਵਿੱਚ ਪ੍ਰਧਾਨ ਰਜਿੰਦਰ ਸਿੰਘ ਰਿੰਪਾ ਦੀ ਟੀਮ, ਅੰਡਰ-17 ਸਾਲ ਉਮਰ ਵਰਗ ਵਿੱਚ ਇੰਚਾਰਜ਼ ਕੋਚ ਭਾਗ ਸਿੰਘ ਵਿਰਕ ਦੀ ਟੀਮ ਤੇ 19 ਸਾਲ ਉਮਰ ਵਰਗ ਦੇ ਵਿੱਚ ਲਖਬੀਰ ਸਿੰਘ ਜੌਹਲ ਦੀ ਟੀਮ ਮੋਹਰੀ ਰਹੀ।ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਦਾ ਸੰਚਾਲਨ ਜੀ.ਐਸ ਸੰਧੂ ਵੱਲੋਂ ਕੀਤਾ ਗਿਆ।
ਇਸ ਮੌਕੇ ਉਘੇ ਖੇਡ ਪ੍ਰਮੋਟਰ ਅਨੁਭਵ ਵਰਮਾਨੀ, ਰੁਸਤਮ ਸਿੰਘ ਪੰਨੂੰ, ਗੁਰਸੇਵਕ ਸਿੰਘ, ਅਜੇਪਾਲ ਸਿੰਘ, ਸੰਦੀਪ ਕੌਰ ਵਿਰਕ, ਰਜਿੰਦਰ ਕੌਰ, ਸੰਦੀਪ ਕੌਰ ਰੰਧਾਵਾ, ਗੁਰਲੀਨ ਕੌਰ, ਨਿਮਰਤ ਵਿਰਕ, ਬਿਬੇਕਜੀਤ ਕੌਰ, ਲਵ ਜੌਹਲ ਤੇ ਹੀਰਾ ਸਿੰਘ ਆਦਿ ਹਾਜ਼ਰ ਸਨ।