ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਚੜ੍ਹਦੀ ਕਲਾ ਟਾਈਮ ਟੀ.ਵੀ ਦੇ ਮੈਨੇਜਿੰਗ ਡਾਇਰੈਕਟਰ ਸਤਬੀਰ ਸਿੰਘ ਦਰਦੀ ਦੀ ਅੱਜ ਹੋਈ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨਾਂ ਕਿਹਾ ਕਿ ਇਸ ਨਾਲ ਸਮਾਜ ਤੇ ਵਿਸ਼ੇਸ਼ ਕਰਕੇ ਮੀਡੀਏ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਸ ਦੀ ਭਰਪਾਈ ਨੇੜਲੇ ਭਵਿੱਖ ਵਿੱਚ ਨਹੀ ਹੋ ਸਕਦੀ।
ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਸਤਬੀਰ ਸਿੰਘ ਬਹੁਤ ਹੀ ਮਿਲਾਪੜੇ ਤੇ ਧਰਤੀ ਨਾਲ ਜੁੜੇ ਹੋਏ ਇਨਸਾਨ ਸਨ।ਉਹਨਾਂ ਨੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਖੇਤਰ ‘ਚ ਮੀਡੀਆ ਰਾਹੀਂ ਅਹਿਮ ਯੋਗਦਾਨ ਪਾਇਆ।ਗਰੀਬਾਂ ਤੇ ਮਜ਼ਲੂਮਾਂ ਦੀ ਖੁੱਲ ਕੇ ਮਦਦ ਤਾਂ ਵੈਸੇ ਦਰਦੀ ਪਰਿਵਾਰ ਵੀ ਕਰਨ ਤੋ ਸੰਕੋਚ ਨਹੀ ਕਰਦਾ, ਪਰ ਸਤਬੀਰ ਸਿੰਘ ਦਰਦੀ ਦੀਆਂ ਸੇਵਾਵਾਂ ਪਰਿਵਾਰ ਨਾਲੋਂ ਵੀ ਵੱਖਰੀਆਂ ਸਨ।
ਪੱਤਰਕਾਰ ਭਾਈਚਾਰੇ ਨੂੰ ਵੀ ਉਹਨਾਂ ਦੇ ਤੁਰ ਜਾਣੇ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਨੇਡਾ ਦੇ ਰੰਗਲਾ ਪੰਜਾਬ ਟੀ.ਵੀ ਅਤੇ ਰੇਡੀਉ ਤੋਂ ਅੱਜ ਸਵੇਰੇ 10-25 ਵਜੇ ਜਦੋ ਇਹ ਖਬਰ ਪ੍ਰਕਾਸ਼ਤ ਕੀਤੀ ਗਈ ਤਾਂ ਉਸ ਸਮੇ ਬਹੁਤ ਸਾਰੇ ਸਰੋਤਿਆ ਨੇ ਦਰਸ਼ਕਾਂ ਨੇ ਫੋਨ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦਰਦੀ ਪਰਿਵਾਰ ਨਾਲ ਹਮਦਰਦੀ ਜਤਾਈ। ਰੇਡੀਉ ਦੇ ਐਮ.ਡੀ ਦਿਲਬਾਗ ਚਾਵਲਾ ਨੇ ਤਾਂ ਉਸ ਸਮੇਂ ਸੋਗ ਵਜੋ ਪ੍ਰੋਗਰਾਮ ਬੰਦ ਕਰ ਦਿੱਤਾ।ਐਸੋਸੀਏਸ਼ਨ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕਰਦੀ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਗੁਰਦਿਆਲ ਸਿੰਘ, ਮੋਤਾ ਸਿੰਘ, ਜਗਜੀਤ ਸਿੰਘ ਜੱਗਾ ਵੇਰਕਾ, ਨਰਿੰਦਰਜੀਤ ਸਿੰਘ ਰੇਲਵੇ, ਬੱਬਲੂ ਮਹਾਜਨ, ਵਿਸ਼ਾਲ ਸਿੰਘ ਅਜਨਾਲਾ, ਬਲਵਿੰਦਰ ਸਿੰਘ ਸੰਧੂ ਰਮਦਾਸ, ਸੁਰਿੰਦਰ ਸਿੰਘ ਰਮਦਾਸ, ਸਾਰੰਗਲ ਫਤਿਹਗੜ੍ਹ ਚੂੜੀਆਂ, ਡਾ. ਦੀਦਾਰ ਸਿੰਘ ਰਮਦਾਸ, ਮੱਲੀ ਅਜਨਾਲਾ, ਰਾਜੇਸ਼ ਡੈਨੀ, ਹਰਦੇਵ ਸਿੰਘ ਪਿ੍ਰੰਸ, ਕੰਵਲਜੀਤ ਸਿੰਘ ਵਾਲੀਆ, ਬਲਰਾਜ ਸਿੰਘ ਵੇਰਕਾ, ਗੁਰਜੰਟ ਸਿੰਘ ਭਿੰਡੀ ਸੈਦਾ ਆਦਿ ਪੱਤਰਕਾਰ ਸ਼ਾਮਲ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …