Saturday, September 21, 2024

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਸਕਿਟਬਾਲ ਕੋਰਟ ‘ਚ ਪਰਤੀਆਂ ਰੌਣਕਾਂ

ਅੰਮ੍ਰਿਤਸਰ, 21 ਫਰਵਰੀ (ਸੰਧੂ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਚੱਲ ਰਹੇ ਬਾਸਕਿਟ ਬਾਲ ਵਿੰਗ ‘ਚ ਰੌਣਕਾਂ ਪਰਤਣੀਆਂ ਸ਼ੁਰੂ ਹੋ ਗਈਆਂ ਹਨ। ਮੌਸਮ ਦੇ ਬਦਲਦੇ ਮਿਜ਼ਾਜ ਦੇ ਚੱਲਦਿਆਂ ਅੰਡਰ-14,17,19 ਸਾਲ ਉਮਰ ਵਰਗ ਦੀਆਂ ਟੀਮਾਂ ਅਤੇ ਖਿਡਾਰਨਾਂ ਦੇ ਵੱਲੋਂ ਕੋਵਿਡ-19 ਤੋਂ ਸੁਰੱਖਿਅਤ ਸਾਧਨਾ ਅਤੇ ਸਮਾਜਿਕ ਦੂਰੀ ਨੂੰ ਤਰਜ਼ੀਹ ਦਿੰਦਿਆਂ ਮੁੜ ਅਭਿਆਸ ਦਾ ਸਿਲਸਿਲਾ ਚਾਲੂ ਕਰ ਦਿੱਤਾ ਗਿਆ ਹੈ। ਦੱਸਦਯੋਗ ਹੈ ਕਿ ਉਪਰੋਕਤ ਸਕੂਲ ਅਤੇ ਵਿੰਗ ਦੀਆਂ ਖਿਡਾਰਨਾਂ ਤੇ ਅਧਾਰਿਤ ਅੰਡਰ-17 ਸਾਲ ਉਮਰ ਵਰਗ ਦੇ ਵਿੱਚ ਇੱਥੋਂ ਦੀ ਟੀਮ ਸਟੇਟ ਚੈਂਪੀਅਨ ਤੇ ਅੰਡਰ-19 ਸਾਲ ਉਮਰ ਵਰਗ ਦੀ ਟੀਮ ਸਟੇਟ ਚੈਂਪੀਅਨ ਹੋਣ ਦੇ ਨਾਲ-ਨਾਲ ਨੈਸ਼ਨਲ ਸੈਕੰਡ ਰਨਰਜ਼ਅੱਪ ਵੀ ਹੈ।ਇਸ ਤੋਂ ਪਹਿਲਾਂ ਦੋਵੇਂ ਟੀਮਾਂ ਕੌਮੀ ਪੱਧਰ ਤੇ ਵੀ ਕਈ ਵਾਰ ਮੋਹਰਲੀਆਂ ਪੁਜ਼ੀਸ਼ਨਾਂ ਹਾਸਲ ਕਰ ਚੁੱਕੀਆਂ ਹਨ।ਇਸੇ ਤਰ੍ਹਾਂ 14,17,19 ਸਾਲ ਉਮਰ ਵਰਗ ਦੇ ਵਿੱਚ ਤਿੰਨੇ ਟੀਮਾਂ ਜ਼ਿਲ੍ਹਾ ਚੈਂਪੀਅਨ ਵੀ ਹਨ।
                    ਬਾਸਕਿਟ ਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਾਹ ਤੇ ਕੌਮੀ ਬਾਸਕਿਟ ਬਾਲ ਕੋਚ ਰਵਿੰਦਰ ਬਿੰਦਾ ਨੇ ਦੱਸਿਆ ਕਿ ਸਮੁੱਚੀਆਂ ਟੀਮਾਂ ਦੀਆਂ ਪ੍ਰਾਪਤੀਆਂ ਦੇ ਪਿੱਛੇ ਡੀ.ਈ.ਓ ਸੈਕੰਡਰੀ ਸਤਿੰਦਰਬੀਰ ਸਿੰਘ ਤੇ ਪ੍ਰਿੰਸੀਪਲ ਮਨਦੀਪ ਕੌਰ ਦੀ ਅਹਿਮ ਭੂਮਿਕਾ ਹੈ।ਉਨ੍ਹਾਂ ਦੀ ਦਿਲਚਸਪੀ ਦੇ ਚੱਲਦਿਆਂ ਤਿੰਨੇ ਵਰਗਾਂ ਦੀਆਂ ਟੀਮਾਂ ਸਵੇਰੇ-ਸ਼ਾਮ ਕਰੜਾ ਅਭਿਆਸ ਕਰਕੇ ਹੁਣ ਤੱਕ ਅਹਿਮ ਮੁਕਾਮ ਹਾਸਲ ਕਰਦੀਆਂ ਆ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਲਗਭਗ ਫਰਵਰੀ 2020 ਤੋਂ ਲੈ ਕੇ ਹੁਣ ਤੱਕ ਖਿਡਾਰਨਾਂ ਦਾ ਬਿਲਕੁੱਲ ਬੰਦ ਰਿਹਾ ਅਭਿਆਸ ਮੁੜ ਸਕੂਲ ਲੱਗਣ ਤੋਂ ਬਾਅਦ ਸ਼ੁਰੂ ਹੋ ਗਿੳਾ ਹੈ।ਕੋਵਿਡ-19 ਦੇ ਕਾਰਨ ਖਿਡਾਰਨਾ ਦੇ ਹੌਂਸਲੇ ਤੇ ਖੇਡ ਭਾਵਨਾ ਵਿੱਚ ਕਿਸੇ ਕਿਸਮ ਦੀ ਕੋਈ ਗਿਰਾਵਟ ਨਹੀਂ ਆਈ।ਉਨ੍ਹਾਂ ਕਿਹਾ ਕਿ ਸਰਕਾਰੀ ਤੇ ਵਿਭਾਗੀ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਮੁੜ ਚੋਣ ਟਰਾਇਲ ਪ੍ਰਕਿਰਿਆ ਪੂਰੀ ਕਰਕੇ ਚੁਣੀਆਂ ਖਿਡਾਰਨਾਂ ਨੂੰ ਸਮੁੱਚੀਆਂ ਸਹੂਲਤਾਂ ਮੁਹੱਈਆ ਹੋਣਗੀਆ।ਦੱਸਣਯੋਗ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਪੰਜਾਬ ਸਿੱਖਿਆ ਵਿਭਾਗ ਦੇ ਪ੍ਰਬੰਧਾਂ ਅਧੀਨ ਬਾਸਕਿਟਬਾਲ ਵਿੰਗ ਵਿਖੇ ਖਿਡਾਰਨਾ ਨੂੰ ਰਿਹਾਇਸ਼, ਖਾਣਾ ਤੇ ਹੋਰ ਸਹੂਲਤਾਂ ਨਿਰੰਤਰ ਮਿਲਦੀਆਂ ਹਨ।
                      ਇਸ ਮੌਕੇ ਸੰਦੀਪ ਸਿੰਘ ਐਸ.ਜੀ.ਪੀ.ਸੀ, ਅੰਤਰਰਾਸ਼ਟਰੀ ਬਾਸਕਿਟਬਾਲ ਖਿਡਾਰਨ ਗਗਨਦੀਪ ਕੌਰ, ਜਸਮੀਨ ਕੌਰ, ਯਸਮੀਨ ਕੌਰ, ਐਸ਼ਲੀਨ ਕੌਰ, ਰਿਤਿਕਾ, ਅੰਜਲੀ, ਆਰਤੀ, ਸਵਿਤਾ, ਸਿਮਰਨ, ਮੋਨਿਕਾ, ਸਫਲਅਸੀਸ ਕੌਰ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …