Monday, September 16, 2024

ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਸੰਧੂ ਤੇ ਧਨੋਆ ਜਾਗੋ `ਚ ਹੋਏ ਸ਼ਾਮਲ

ਨਵੀਂ ਦਿੱਲੀ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਕਮੇਟੀ ਦੇ ਦੋ ਸਾਬਕਾ ਮੈਂਬਰ ਜਾਗੋ ਪਾਰਟੀ `ਚ ਸ਼ਾਮਲ ਹੋ ਗਏ ਹਨ।ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਦੇ ਸਾਬਕਾ ਮੈਂਬਰ ਸ਼ਮਸ਼ੇਰ ਸਿੰਘ ਸੰਧੂ ਅਤੇ ਹਰਦੇਵ ਸਿੰਘ ਧਨੋਆ ਸਣੇ ਟੂਰਿਸ਼ਟ ਅਤੇ ਟੈਕਸੀ ਕਾਰੋਬਾਰ ਨਾਲ ਜੁੜੇ ਸੈਂਕੜੇ ਸਿੱਖਾਂ ਦਾ ਜਾਗੋ ਪਾਰਟੀ `ਚ ਆਉਣ `ਤੇ ਸਵਾਗਤ ਕੀਤਾ।ਦੱਸਣਯੋਗ ਹੈ ਕਿ ਸੰਧੂ ਸਰਨਾ ਧੜੇ ਅਤੇ ਧਨੋਆ ਬਾਦਲ ਧੜੇ ਨੂੰ ਛੱਡ ਕੇ ਜਾਗੋ ਵਿੱਚ ਸ਼ਾਮਲ ਹੋਏ ਹਨ।ਪਾਰਟੀ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਸੰਧੂ ਅਤੇ ਧਨੋਆ ਨੇ ਜਾਗੋ ਪਾਰਟੀ `ਚ ਸ਼ਾਮਲ ਹੋਣ ਦਾ ਐਲਾਨ ਕੀਤਾ।
                  ਜੀ.ਕੇ ਨੇ ਬਾਦਲ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਜੀ.ਕੇ ਨੇ ਕਿਹਾ ਕਿ ਲਗਾਤਾਰ ਜਾਗੋ ਪਾਰਟੀ ਦਾ ਕਾਫ਼ਲਾ ਵਧ ਰਿਹਾ ਹੈ।ਪਹਿਲਾਂ ਸਰਨਾ ਧੜੇ ਨਾਲ ਲੰਬੇ ਸਮੇਂ ਤਕ ਨਾਲ ਰਹੇ ਸਾਬਕਾ ਕਮੇਟੀ ਮੈਂਬਰ ਮਨਜੀਤ ਸਿੰਘ ਰੇਖ਼ੀ ਜਾਗੋ ਪਾਰਟੀ `ਚ ਸ਼ਾਮਲ ਹੋਏ ਸਨ।ਇਸ ਲੜ੍ਹੀ ਨੂੰ ਆਉਣ ਵਾਲੇ ਦਿਨਾਂ `ਚ ਹੋਰ ਵੱਡਾ ਹੁੰਗਾਰਾ ਮਿਲਣ ਜਾ ਰਿਹਾ ਹੈ।ਜੀ.ਕੇ ਨੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਨਾਂ ਨਾਂ ਲਏ ਕਿਹਾ ਕਿ ਕੁੱਝ ਲੋਕ ਸੋਸ਼ਲ ਮੀਡੀਆ `ਤੇ ਸ਼ੋਰ ਪਾਉਣ ਦੇ ਇਲਾਵਾ ਕੁੱਝ ਨਹੀਂ ਕਰ ਸਕਦੇ।
                   ਜਾਗੋ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ ਅਤੇ ਬਲਬੀਰ ਸਿੰਘ ਕੋਹਲੀ ਨੇ ਉਕਤ ਕਮੇਟੀ ਮੈਂਬਰਾਂ ਤੋਂ ਇਲਾਵਾ ਦਿੱਲੀ ਦੇ ਵੱਖ-ਵੱਖ ਟੈਕਸੀ ਸਟੈਂਡਾਂ ਦੀਆਂ ਯੂਨੀਅਨਾਂ ਦੇ ਅਹੁੱਦੇਦਾਰਾਂ, ਬੀਬੀ ਗੁਰਮੀਤ ਕੌਰ, ਸ਼ਹੀਦ ਭਗਤ ਸਿੰਘ ਦੇਹਦਾਨ ਸਮਿਤੀ ਤੇ ਸਰਬਤ ਦਾ ਭਲਾ ਫਾਊਂਡੇਸ਼ਨ ਨਾਲ ਜੁੜੇ ਸੈਂਕੜੇ ਲੋਕਾਂ ਨੂੰ ਜਾਗੋ ਪਾਰਟੀ `ਚ ਆਉਣ ‘ਤੇ ‘ਜੀ ਆਇਆ’ ਕਿਹਾ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …