ਅੰਮ੍ਰਿਤਸਰ, 30 ਅਕਤੂਬਰ (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਦੇ ਨਵਨਿਯੁਕਤ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਖੱਟੜ ਨੂੰ ਮੁੱਖ ਮੰਤਰੀ ਵਜੋਂ ਅਹੁੱਦਾ ਸੰਭਾਲਣ ‘ਤੇ ਜਿੱਥੇ ਵਧਾਈ, ਉੱਥੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ‘ਚ ਹਰਿਆਣਾ ਦਿਨ-ਦੁਗਣੀ ਰਾਤ ਚੁਗਣੀ ਤਰੱਕੀ ਕਰੇਗਾ । ਸ: ਛੀਨਾ ਜੋ ਕਿ ਸ੍ਰੀ ਖੱਟੜ ਦੇ ਕਰੀਬੀ ਮੰਨ੍ਹੇ ਜਾਂਦੇ ਹਨ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਬਹੁਤ ਸਰਗਰਮ ਰਹੇ ਹਨ, ਨੇ ਕਿਹਾ ਕਿ ਸ੍ਰੀ ਖੱਟੜ ਬਹੁਤ ਇਮਾਨਦਾਰ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਵਿਅਕਤੀ ਹਨ। ਜਿਨ੍ਹਾਂ ਦੀ ਸਰਪ੍ਰਸਤੀ ਹੇਠ ਗੁਆਂਢੀ ਰਾਜ ਹਰਿਆਣਾ ਵਿਕਾਸ ਦੀਆਂ ਨਵੀਆਂ ਲੀਂਹਾਂ ‘ਤੇ ਚਲੇਗਾ। ਸ: ਛੀਨਾ ਨੇ ਸ੍ਰੀ ਖੱਟੜ ਨੂੰ ਅੰਮ੍ਰਿਤਸਰ ਫ਼ੇਰੀ ਪਾਉਣ ਦਾ ਸੱਦਾ ਵੀ ਦਿੱਤਾ। ਜੋ ਸ੍ਰੀ ਖੱਟੜ ਨੇ ਕਬੂਲ ਕਰਦਿਆ ਨੇੜਲੇ ਭਵਿੱਖ ‘ਚ ਗੁਰੂ ਨਗਰੀ ਵਿਖੇ ਪਹੁੰਚਣ ਦੀ ਸੰਭਾਵਨਾ ਜਾਹਿਰ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …