ਅੰਮ੍ਰਿਤਸਰ, 9 ਮਾਰਚ (ਸੰਧੂ) – ਕੌਮਾਂਤਰੀ ਮਹਿਲਾ ਦਿਵਸ ‘ਤੇ ਉਘੇ ਖੇਡ ਪ੍ਰਮੋਟਰ ਸਖੀਰਾ ਪਰਿਵਾਰ ਵਲੋਂ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਧੀਆਂ ਅਤੇ ਮਹਿਲਾਵਾਂ ਦੇ ਸਨਮਾਨ ਵਿੱਚ ਸਾਡਾ ਪਿੰਡ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਅੰਤਰਰਾਸ਼ਟਰੀ ਹਾਕੀ ਖਿਡਾਰਨ ਮੈਡਮ ਪਰਮਿੰਦਰਜੀਤ ਕੌਰ ਪੰਨੂੰ ਰੇਲਵੇ ਨੇ ਬਤੌਰ ਮੁੱਖ ਮਹਿਮਾਨ, ਜਦਕਿ ਜਰਨੈਲ ਸਿੰਘ ਸਖੀਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਹੋਣਹਾਰ ਪੀ.ਟੀ.ਈ ਅਧਿਆਪਕਾ ਨਵਦੀਪ ਕੌਰ ਨੇ ਸਭ ਸ਼ਖਸ਼ੀਅਤਾਂ ਨੂੰ ‘ਜੀ ਆਇਆ’ ਆਖਿਆ।ਸਿਮਰਨਜੀਤ ਕੌਰ ਐਮ.ਐਸ.ਸੀ (ਐਗਰੀਕਲਚਰ) ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮਹੱਤਵ ‘ਤੇ ਰੌਸ਼ਨੀ ਪਾਈ।
ਮੈਡਮ ਪਰਮਿੰਦਰਜੀਤ ਕੌਰ ਪਨੂੰ ਰੇਲਵੇ ਨੇ ਕਿਹਾ ਕਿ ਜੇ ਮਹਿਲਾਵਾਂ ਦੇ ਵਿਸ਼ਵ ਪੱਧਰੀ ਪ੍ਰਾਪਤੀਆਂ ਦੇ ਗ੍ਰਾਫ ‘ਤੇ ਇੱਕ ਨਜ਼ਰ ਦੌੜਾਈ ਜਾਵੇ ਤਾਂ ਇਸ ਦੇ ਆਂਕੜੇ ਬੜੇ ਹੀ ਹੈਰਾਨੀਜਨਕ ਹਨ ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਦੇ ਬਹੁਤ ਹੀ ਵਿਕਸਤ ਤੇ ਪ੍ਰਗਤੀਸ਼ੀਲ ਦੇਸ਼ਾਂ ਦੇ ਵਿੱਚ ਮਹਿਲਾਵਾਂ ਨੂੰ ਹਰੇਕ ਖੇਤਰ ਦੇ ਵਿੱਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।ਪਰ ਭਾਰਤ ਦੇ ਵਿੱਚ ਇਸ ਦਿਸ਼ਾ ਵੱਲ ਮੁਕੰਮਲ ਠੋਸ ਰਣਨੀਤੀ ਤਹਿਤ ਕਦਮ ਪੁੱਟੇ ਜਾਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਿਰ ਅਤੇ ਭਰੂਣ ਹੱਤਿਆ ਵਰਗੀ ਸਮਾਜਿਕ ਅਲਾਮਤ ਅਤੇ ਧੀਆਂ ਦੇ ਜਨਮ ਲੈਣ ਵਰਗੇ ਹੱਕ ਨੂੰ ਲੈ ਕੇ ਅੱਜ ਵੀ ਮਹਿਲਾ ਸਮਾਜ ਸੇਵੀ ਸੰਸਥਾਵਾਂ ਹਾਅ ਦਾ ਨਾਅਰਾ ਮਾਰਦੀਆਂ ਹਨ। ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੀਆਂ ਬਾਲੜੀਆਂ ਦੇ ਨਾਲ ਜ਼ਬਰ ਜਿਨਾਹ ਵਰਗੀਆਂ ਘਟਨਾਵਾਂ ਨੂੰ ਮੁਕੰਮਲ ਤੌਰ ‘ਤੇ ਠੱਲ ਪਾਏ ਜਾਣ ਲਈ ਅਜੇ ਵੀ ਕੋਈ ਕਰੜਾ ਕਾਇਦਾ ਕਾਨੂੰਨ ਹੋਂਦ ਵਿੱਚ ਨਹੀਂ ਆਇਆ।ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਮੁੱਚੀਆਂ ਧੀਆਂ ਅਤੇ ਮਹਿਲਾਵਾਂ ਨੂੰ ਸਮਰਪਿਤ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …