ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਤਿੰਨ ਕਿਸਾਨ ਵਿਰੋਧੀ ਖੇਤੀ ਕਨੂੰਨਾਂ ਨੂੰ ਲੈ ਕੇ ਦਿੱਲੀ ਸਰਹੱਦ ‘ਤੇ ਕਿਸਾਨਾਂ ਦੇ ਲੱਗੇ ਮੋਰਚੇ ਦੀ ਹਮਾਇਤ ‘ਚ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਰੋਸ ਮਾਰਚ ਕੀਤਾ ਗਿਆ।ਇਸ ਦੌਰਾਨ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ ਦੀ ਬਰਬਾਦੀ ਲਈ ਬਣਾਏ ਗਏ ਤਿੰਨ ਕਨੂੰਨ ਰੱਦ ਕੀਤੇ ਜਾਣ ਤੇ ਖੇਤੀ ਮੰਡੀਕਰਨ ਨੂੰ ਬਹਾਲ ਰੱਖਣ ਦੇ ਨਾਲ ਨਾਲ ਐਮ.ਐਸ.ਪੀ ਜਾਰੀ ਰੱਖੀ ਜਾਵੇ।ਅੰਮ੍ਰਿਤਸਰ ਜਿਲ੍ਹੇ ਦੇ ਵੱਖ-ਵੱਖ ਖੇਤਰਾਂ ਦੇ ਪੱਤਰਕਾਰਾਂ ਨੇ ਸਥਾਨਕ ਭੰਡਾਰੀ ਪੁੱਲ ਤੋ ਲੈ ਕੇ ਸਿਕੰਦਰੀ ਗੇਟ ਤੱਕ ਰੋਸ ਮਾਰਚ ਕੀਤਾ।ਮੋਦੀ ਸਰਕਾਰ ਤੋ ਮੰਗ ਕੀਤੀ ਕਿ ਤੁਰੰਤ ਕਾਲੇ ਕਨੂੰਨ ਰੱਦ ਕੀਤੇ ਜਾਣ ਤਾਂ ਕਿ ਪਿਛਲੇ ਕਰੀਬ 6 ਮਹੀਨਿਆ ਤੋਂ ਘਰੋ ਬੇਘਰ ਬੈਠੇ ਕਿਸਾਨ ਘਰਾਂ ਨੂੰ ਪਰਤ ਸਕਣ।
ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਕਿਸਾਨ ਜਥੇਬੰਦੀਆਂ ਨਾਲ ਕਰੀਬ 11 ਮੀਟਿੰਗਾਂ ਕਰ ਚੁੱਕੇ ਹਨ ਤੇ ਕਿਸਾਨਾਂ ਵੱਲੋ ਦਰਸਾਏ ਗਏ 14 ਇਤਰਾਜ਼ਾਂ ਵਿੱਚੋ 11 ਨੂੰ ਸਹੀ ਮੰਨ ਚੁੱਕੇ ਹਨ।ਮੰਤਰੀ ਤੇ ਉਹਨਾਂ ਦੇ ਸਰਕਾਰੀ ਅਧਿਕਾਰੀਆਂ ਦੀ ਟੀਮ ਇਹ ਪ੍ਰਵਾਨ ਕਰ ਚੁੱਕੀ ਹੈ, ਫਿਰ ਵੀ ਕੇਂਦਰ ਸਰਕਾਰ ਕਨੂੰਨ ਵਾਪਸ ਲੈਣ ਨੂੰ ਤਿਆਰ ਨਹੀ।
ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਉਹ ਪੱਤਰਕਾਰਾਂ ਦੀਆ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪ੍ਰਵਾਨ ਕਰਕੇ ਉਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋ ਪਹਿਲਾਂ ਵਾਅਦਾ ਕੀਤਾ ਸੀ ਕਿ ਪੱਤਰਕਾਰਾਂ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੀ ਜਾਣਗੇ।ਪਰ ਅੱਜ ਵੀ ਪੱਤਰਕਾਰਾਂ ‘ਤੇ ਹਮਲੇ ਹੋ ਰਹੇ ਹਨ ਅਤੇ ਉਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ।
ਇਸ ਰੋਸ ਮਾਰਚ ਵਿੱਚ ਜਿਲ੍ਹਾ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ, ਅਜਨਾਲਾ ਸਬ ਡਵੀਜ਼ਨ ਦੇ ਪ੍ਰਧਾਨ ਜਗਜੀਤ ਸਿੰਘ ਖਾਲਸਾ ਤੇ ਜਨਰਲ ਸਕੱਤਰ ਵਿਸ਼ਾਲ ਸਿੰਘ, ਬਲਜੀਤ ਸਿੰਘ ਕਾਹਲੋਂ, ਭੁਪਿੰਦਰ ਸਿੰਘ ਕੱਥੂਨੰਗਲ, ਜਸਬੀਰ ਸਿੰਘ ਭਕਨਾ, ਵਿਜੈ ਭਸੀਨ ਛੇਹਰਟਾ, ਜਤਿੰਦਰ ਸਿੰਘ ਬੇਦੀ, ਸਰਵਣ ਰੰਧਾਵਾ, ਜੋਗਿੰਦਰ ਜੌੜਾ, ਅਮਰੀਕ ਸਿੰਘ ਵੱਲਾ, ਰੁਪਿੰਦਰ ਕੌਰ ਢਿਲੋਂ, ਨਰਿੰਦਰਜੀਤ ਸਿੰਘ, ਗੁਰਜੰਟ ਸਿੰਘ ਗਿੱਲ ਭਿੰਡੀ ਸੈਦਾਂ, ਸੁਨੀਲ ਦੇਵਗਨ ਪੀ.ਟੀ.ਸੀ, ਰਾਜੇਸ਼ ਡੈਨੀ, ਮਨਮੋਹਨ ਸਿੰਘ ਜੈਤੀਪੁਰ, ਸੁਖਜਿੰਦਰ ਸਿੰਘ ਕੋਹਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪੱਤਰਕਾਰ ਭਾਈਚਾਰੇ ਨੇ ਭਾਗ ਲਿਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …