ਅੰਮ੍ਰਿਤਸਰ, 17 ਮਾਰਚ (ਖੁਰਮਣੀਆਂ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੀ ਅਧਿਆਪਕਾ ਡਾ. ਵੰਦਨਾ ਭੱਲਾ ਨੂੰ ਸਾਇੰਸ ਐਂਡ ਇੰਜੀਨਿਅਰਿੰਗ ਰੀਸਰਚ ਬੋਰਡ, ਨਵੀਂ ਦਿੱਲੀ ਤੋਂ ਵੱਕਾਰੀ ਸਰਬ-ਪਾਵਰ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ।ਇਹ ਫੈਲੋਸ਼ਿਪ ਤਿੰਨ ਸਾਲਾਂ ਲਈ ਹੋਵੇਗੀ ਜਿਸ ਦੌਰਾਨ ਡਾ. ਭੱਲਾ ਖੋਜ ਕਾਰਜ ਕਰਨਗੇ।ਡਾ. ਭੱਲਾ ਇਹ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਪਹਿਲੇ ਅਧਿਆਪਕ ਹਨ।
ਇਸ ਫੈਲੋਸ਼ਿਪ ਦੌਰਾਨ ਡਾ. ਭੱਲਾ ਨੂੰ 10 ਲੱਖ ਪ੍ਰਤੀ ਵਰ੍ਹੇ ਗ੍ਰਾਂਟ ਪ੍ਰਾਪਤ ਹੋਵੇਗੀ ਅਤੇ 15000/- ਰੁਪਏ ਮਹੀਨਾ ਫੈਲਸ਼ਿਪ ਦੇ ਰੂਪ ਵਿਚ ਨਿੱਜੀ ਤੌਰ ਪ੍ਰਾਪਤ ਹੋਵੇਗੀ।ਡਾ. ਭੱਲਾ ਸੁਪਰ ਮੌਲੀਕਿਊਲਰ ਕੈਮਿਸਟਰੀ ਅਤੇ ਮੈਟੇਰੀਅਲ ਕੈਮਿਸਟਰੀ ਉਪਰ ਆਪਣਾ ਖੋਜ਼ ਕਰ ਰਹੇ ਹਨ।ਉਨ੍ਹਾਂ ਦੇ ਹੁਣ ਤਕ 193 ਖੋਜ਼ ਪੱਤਰ ਅੰਤਰਾਸ਼ਟਰੀ ਜਰਨਲਾਂ ਵਿੱਚ ਛਪ ਚੁੱਕੇ ਹਨ ਅਤੇ ਉਹ ਬਹੁਤ ਸਾਰੀਆਂ ਕਾਨਫਰੰਸਾਂ ਵਿੱਚ ਭਾਗ ਵੀ ਲੈ ਚੁੱਕੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …