ਅੰਮ੍ਰਿਤਸਰ, 17 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਵੱਲੋਂ ਸਾਬਕਾ ਵਿਦਿਆਰਥੀਆਂ ਨਾਲ ਸੰਵਾਦ ਵਿਸ਼ੇ `ਤੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਵਿਭਾਗ ਦੀ ਮੁਖੀ ਪ੍ਰੋ. ਸ਼ਾਲਿਨੀ ਬਹਿਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਅਤੁੱਲ ਖੰਨਾ, ਡੀਨ ਐਲੂਮਨੀ ਐਸੋਸੀਏਸ਼ਨ ਨੇ ਯੂਨੀਵਰਸਿਟੀ ਵਿੱਚ ਐਲੂਮਨੀ ਚੈਪਟਰ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।ਸਮਾਗਮ ਦੌਰਾਨ ਇਲੈਕਟ੍ਰਾਨਿਕਸ ਵਿਭਾਗ ਦੇ ਤਿੰਨ ਪ੍ਰਮੁੱਖ ਵਿਦਿਆਰਥੀ – ਸ੍ਰੀ ਮਨਿੰਦਰ ਸਿੰਘ ਸੂਦ (ਬੈਚ 1987-91), ਸ਼੍ਰੀਰਾਮ ਲਾਈਫ ਇੰਸ਼ੋਰੈਂਸ ਵਿਖੇ ਕਾਰਜਕਾਰੀ ਵੀ.ਪੀ ਮਿਸ ਗੁਰਲੀਨ ਕੌਰ (ਬੈਚ 201014), ਪੋਸਟ ਡਾਕਟੋਰਲ ਰਿਸਰਚ ਫੈਲੋ, ਇੰਸਟੀਚਿਊਟ ਆਫ਼ ਫੋਟੋਵੋਲਟਿਕਸ ਲੇ ਲੇ ਡੀ ਫਰਾਂਸ ਅਤੇ ਗਗਨਦੀਪ ਸਿੰਘ (2004-08), ਏਰਿਕਸਨ, ਕਨੇਡਾ ਤੋਂ ਸੀਨੀਅਰ ਏਐਸਆਈਸੀ / ਐਫਪੀਜੀਏ ਇੰਜੀਨੀਅਰ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਕਾਮਯਾਬੀ ਲਈ ਕੁੱਝ ਨੁਕਤੇ ਸਾਝੇ ਕੀਤੇ।ਵਿਭਾਗ ਤੋਂ ਅਲੂਮਨੀ ਚੈਪਟਰ ਇੰਚਾਰਜ ਡਾ ਰਵਿੰਦਰ ਕੁਮਾਰ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਦੇ ਪੜ੍ਹਾਈ ਤੋਂ ਬਾਅਦ ਨੌਕਰੀ ਜਾਂ ਅੱਗੇ ਵਿਦਿਆ ਪ੍ਰਾਪਤ ਦੌਰਾਨ ਜ਼ਿੰਦਗੀ ਵਿਚ ਪ੍ਰਾਪਤ ਕੀਤੇ ਚੰਗੇ ਮਾੜੇ ਅਨੁਭਵ ਵਰਤਮਾਨ ਸਮੇਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੁੰਦੇ ਹਨ।ਇਥੋਂ ਪੜ੍ਹ ਕੇ ਗਏ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਮੌਜੂਦਾ ਵਿਦਿਆਰਥੀਆਂ ਦੇ ਸੰਪਰਕ ਵਿਚ ਰਹਿੰਦੇ ਹੋਏ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ।ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਅਤੇ ਆਪਣੇ ਕੀਮਤੀ ਗਿਆਨ ਨੂੰ ਸਾਂਝਾ ਕਰਨ ਲਈ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …