ਅੰਮ੍ਰਿਤਸਰ, 26 ਮਾਰਚ (ਸੰਧੂ) – ਕਬੱਡੀ ਖੇਡ ਖੇਤਰ ਵਿੱਚ ਬਿਹਤਰੀਨ ਰੇਡਾਂ ਤੇ ਕਬੱਡੀ-ਕਬੱਡੀ ਕਰਨ ਵਾਲਾ ਕੌਮਾਂਤਰੀ ਖਿਡਾਰੀ ਦਲਬੀਰ ਸਿੰਘ ਪੀ.ਪੀ (ਏ.ਐਸ.ਆਈ ਪੰਜਾਬ ਪੁਲਿਸ) ਦਾ ਅੱਜ ਦਿਹਾਂਤ ਹੋ ਗਿਆ।ਉਹ ਬੀਤੇ ਲੰਮੇ ਸਮੇਂ ਤੋਂ ਨਾਮੁਰਾਦ ਬਿਮਾਰੀ ਨਾਲ ਸ਼ੰਘਰਸ਼ ਕਰ ਰਹੇ ਸਨ।ਇਸ ਦੁੱਖ ਦੀ ਘੜੀ ਕਈ ਰਾਜਨੀਤਿਕ, ਸਮਾਜ ਸੇਵੀ, ਧਾਰਮਿਕ, ਖੇਡ ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਸਵ. ਕੌਮਾਂਤਰੀ ਮਾਸਟਰ ਬਹੁ-ਖੇਡ ਖਿਡਾਰੀ ਦਲਬੀਰ ਸਿੰਘ ਦਾ ਅੰਤਿਮ ਸਸਕਾਰ ਪੂਰਨ ਧਾਰਮਿਕ ਰਸਮਾਂ ਮੁਤਾਬਿਕ ਉਨ੍ਹਾਂ ਦੇ ਜੱਦੀ ਪਿੰਡ ਗੁਜ਼ਰਪੁਰਾ ਨਜਦੀਕ ਰਿਆਲੀ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ।ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦੇ ਵਿੱਚ ਪੰਜਾਬ ਸਟੇਟ ਮਾਸਟਰਜ਼/ ਵੈਟਨਰ ਪਲੇਅਰਜ਼ ਟੀਮ ਦੇ ਅਹੁੱਦੇਦਾਰ ਤੇ ਮੈਂਬਰ ਸ਼ਾਮਲ ਹਨ।
ਉਨ੍ਹਾਂ ਦੇ ਨੇੜਲੇ ਸਾਥੀ ਤੇ ਕੌਮਾਂਤਰੀ ਮਾਸਟਰ ਖਿਡਾਰੀ ਬੀ.ਐਸ ਬੱਲ ਨੇ ਦੱਸਿਆ ਕਿ ਦਲਬੀਰ ਸਿੰਘ ਨੇ ਤੰਗੀਆਂ ਤੁਰਸ਼ੀਆਂ ਤੇ ਗੁਰਬਤ ਦੇ ਮਾਰੇ ਇੱਕ ਗਰੀਬ ਪੇਂਡੂ ਪਰਿਵਾਰ ਦੇ ਵਿੱਚ ਜਨਮ ਲੈ ਕੇ ਤੇ ਖੇਡ ਖੇਤਰ ਨੂੰ ਅਪਣਾਉਂਦੇ ਹੋਏ ਜਿਥੇ ਐਥਲੈਟਿਕਸ ਤੇ ਕਬੱਡੀ ਖੇਡ ੇ ਵਿੱਚ ਧਾਂਕ ਜਮਾਈ ਉਥੇ ਕੌਮਾਂਤਰੀ ਪੱਧਰ ਤੇ ਵੀ ਦੇਸ਼ ਦਾ ਝੰਡਾ ਬੁਲੰਦ ਕੀਤਾ।ਜਿਸ ਦੇ ਚੱਲਦਿਆਂ ਮਹਿਕਮਾ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਨੌਕਰੀ ਦੇ ਕੇ ਨਿਵਾਜ਼ਿਆ।ਅੱਜ ਮਹਿਕਮਾ ਪੰਜਾਬ ਪੁਲਿਸ, ਐਥਲੈਟਿਕਸ ਤੇ ਕਬੱਡੀ ਖੇਤ ਖੇਤਰ ਦਾ ਇੱਕ ਬਿਹਤਰੀਨ ਕੌਮਾਂਤਰੀ ਮਾਸਟਰ ਖਿਡਾਰੀ ਤੇ ਅਧਿਕਾਰੀ ਤੋਂ ਵਾਂਝਾ ਹੋ ਕੇ ਰਹਿ ਗਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …