Sunday, December 22, 2024

ਕੋਰੋਨਾ ਕਾਲ ਬਨਾਮ ਇੰਟਰਨੈਟ ਯੁੱਗ

                ਅੱਜ ਦੇ ਤਕਨੀਕੀ ਯੁੱਗ ਵਿੱਚ ਇੰਟਰਨੈਟ ਦੀ ਮਹੱਤਤਾ ਤੋਂ ਹਰ ਕੋਈ ਭਲੀ-ਭਾਤ ਜਾਣੂ ਹੈ।ਕੋਵਿਡ-19 ਦੌਰਾਨ ਇੰਨੇ ਔਖੇ ਸਮੇਂ ਬੱਚਿਆਂ ਦੀ ਪੜਾਈ ਕਿਸੇ ਵੀ ਤਰਾਂ ਸੰਭਵ ਨਹੀਂ ਸੀ।ਪਰ ਇੰਟਰਨੈਟ ਨੇ ਇਹ ਸੰਭਵ ਬਣਾਇਆ।ਅਧਿਆਪਕਾਂ ਨੇ ਇੰਟਰਨੈਟ ਦੇ ਜ਼ਰੀਏ ਵਿਦਿਆਰਥੀਆਂ ਨੂੰ ਫੇਸ-ਟੂ-ਫੇਸ ਆਨਲਾਈਨ ਪੜਾਈ ਕਰਵਾਈ।ਦਾਖਲੇ ਤੋਂ ਲੈ ਕੇ ਰਿਜ਼ਲਟ ਤੱਕ ਦਾ ਸਫਰ ਇੰਟਰਨੈਟ ਦੇ ਜ਼ਰੀਏ ਸੰਭਵ ਹੋਇਆ।ਪਿਛਲੇ ਸਮਿਆਂ ਦੌਰਾਨ ਮਹਾਮਾਰੀ ਦੌਰਾਨ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਤਰਸ ਜਾਂਦੇ ਸੀ।ਪਰ ਹੁਣ ਲਾਕਡਾਊਨ ਦੌਰਾਨ ਜਦੋਂ ਅਸੀਂ ਆਪਣੇ ਚਹੇਤਿਆਂ ਨੂੰ ਮਿਲਣ ਘਰੋਂ ਨਹੀਂ ਸੀ ਨਿਕਲਦੇ ਤਾਂ ਵੀ ਇੰਟਰਨੈਟ ਨੇ ਹੀ ਇਸ ਦੂਰੀ ਨੂੰ ਖਤਮ ਕਰੀ ਰੱਖਿਆ ਵੀਡੀਓ ਕਾਲ ਦੇ ਜ਼ਰੀਏ ਇੱਕ-ਦੂਜੇ ਨਾਲ ਦੁੱਖ-ਸੁੱਖ ਵੀ ਹੁੰਦਾ ਰਿਹਾ।
ਕਦੇ-ਕਦੇ ਸੋਚਦੀ ਹਾਂ ਕਿ ਜੇ ਇੰਟਰਨੈਟ ਨਾ ਹੁੰਦਾ ਤਾਂ ਕੀ ਹੁੰਦਾ …… ਤੁਸੀ ਵੀ ਸੋਚਿਓ ! 28032021

ਸ਼ਿੰਦਰ ਪਾਲ ਕੌਰ
ਕੰਪਿਊਟਰ ਫੈਕਲਟੀ
ਸ.ਸ੍ਰ.ਭ.ਸ ਸਸਸਸ (ਕੰਨਿਆ) ਲੌਗੋਵਾਲ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …