ਪਠਾਨਕੋਟ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 1 ਅਪ੍ਰੈਲ 1971 ਦੀ ਜੰਗ ਵਿਚ ਪਾਕਿਸਤਾਨ ਤੇ ਭਾਰਤ ਦੀ ਫੌਜੀ ਜਿੱਤ ਦਾ ਜਸਨ ਸੁਨਹਿਰੀ ਜਿੱਤ ਵਰ੍ਹੇ ਵਜੋਂ ਮਨਾਇਆ ਗਿਆ।ਸੁਨਹਿਰੀ ਵਿਜੈ ਮਿਸਾਲ ਜਲੰਧਰ ਤੋਂ ਚੱਲ ਕੇ ਪੰਜਾਬ ਦੇ ਮਾਧੋਪੁਰ ਇਲਾਕੇ ਵਿੱਚ 01 ਅਪ੍ਰੈਲ ਨੂੰ ਪਹੁੰਚੀ।ਵਰਨਣਯੋਗ ਹੈ ਕਿ ਮਾਧੋਪੁਰ ਖੇਤਰ ਵਿੱਚ ਰਾਵੀ ਨਦੀ ਦੇ ਉਪਰ ਬਣਿਆ ਪੁੱਲ ਜੋ ਕਿ ਜੰਮੂ ਸੈਕਟਰ ਵਿੱਚ ਭਾਰਤੀ ਫੌਜ ਲਈ ਇੱਕ ਮਹੱਤਵਪੂਰਣ ਲਿੰਕ ਹੈ, 1971 ਦੀ ਜੰਗ ਵਿੱਚ ਪਾਕਿਸਤਾਨ ਦੇ ਹਮਲੇ ਦਾ ਮੁੱਖ ਕੇਂਦਰ ਸੀ ਅਤੇ ਇਸ ਪੁੱਲ ‘ਤੇ ਭਾਰੀ ਬੰਬਬਾਰੀ ਹੋਈ ਸੀ।
ਮਾਧੋਪੁਰ ਮਿਲਟਰੀ ਛਾਉਣੀ ਵਿੱਚ ਸੁਨਹਿਰੀ ਵਿਜੈ ਮਿਸਾਲ ਦੇ ਸਵਾਗਤ ਲਈ ਸਾਨਦਾਰ ਤਿਆਰੀਆਂ ਕੀਤੀਆਂ ਗਈਆਂ।ਜਿਥੇ ਸੁਨਹਿਰੀ ਵਿਜੈ ਮਸ਼ਾਲ ਨੂੰ ਲੈ ਕੇ ਪੁੱਜੀਆਂ ਸ਼ਖਸ਼ੀਅਤਾਂ ਦਾ ਸ਼ਾਨਦਾਰ ਸਤਿਕਾਰ ਬ੍ਰਿਗੇਡੀਅਰ ਰਾਜੀਵ ਕੁਮਾਰ ਅਤੇ ਸਟੇਸ਼ਨ ਕਮਾਂਡਰ ਕਰਨਲ ਅਮਿਤ ਠਾਕੁਰ ਦੇ ਨਾਲ ਐਨ.ਸੀ.ਸੀ ਕੈਡਿਟਾਂ, ਸਕੂਲ ਦੇ ਵਿਦਿਆਰਥੀਆਂ, ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਕੀਤਾ ਗਿਆ।ਸੁਨਹਿਰੀ ਵਿਜੈ ਮਸ਼ਾਲ ਦੇ ਰਾਸ਼ਟਰੀ ਸਵਾਗਤ ਤੋਂ ਬਾਅਦ ਇਸ ਨੂੰ ਰੈਜੀਮੈਂਟ ਦੇ ਕੁਆਟਰ ਗਾਰਡ ਵਿੱਚ ਸੁਰੱਖਿਅਤ ਰੱਖਿਆ ਗਿਆ।2 ਤੇ 3 ਅਪ੍ਰੈਲ 2021 ਨੂੰ ਸੁਨਹਿਰੀ ਵਿਜੈ ਮਸ਼ਾਲ ਦੇ ਸਨਮਾਨ ਲਈ 1971 ਦੇ ਯੁੱਧ ਦੀ ਜਿੱਤ ਵਿੱਚ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …