ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਆਪਣੀ ਸੁਰੀਲੀ ਗਾਇਕੀ ਨਾਲ ਲੋਕਾਂ ਦੇ ਦਿਲਾਂ ‘ਚ ਇਕ ਵੱਖਰੀ ਪਛਾਣ ਬਣਾ ਚੁੱਕੇ ਗਾਇਕ ਅਰਸ਼ ਮੈਨੀ ਦੇ ਨਵੇਂ ਗੀਤ
‘ਸੱਸ ਦਾ ਜਾਯਾ’ ਨੂੰ 9 ਮਿਲੀਅਨ ਤੋਂ ਜਿਆਦਾ ਲੋਕਾਂ ਦਾ ਹੁੰਗਾਰਾ ਮਿਲਿਆ ਹੈ।ਮੈਨੀ ਵਲੋਂ ਹੁਣ ਗਾਏ ਸਾਰੇ ਗੀਤਾਂ ‘ਚ ਲੋਕਾਂ ਦੇ ਹਰਮਨ ਪਿਆਰੇ ਰਹੇ ‘ਸੱਸ ਦਾ ਜਾਯਾ’ ਗੀਤ ਵਿਚ ਨੇਹਾ ਮਲਿਕ ਨੇ ਕਿਰਦਾਰ ਨਿਭਾਇਆ ਹੈ ਅਤੇ ਮਿਊਜ਼ਿਕ ਰਾਕਾ ਨੇ ਦਿੱਤਾ ਹੈ।ਇਸ ਗੀਤ ਨੂੰ ਬਿੱਟੂ ਚੀਮਾ ਨੇ ਕਲਮਬੱਧ ਕੀਤਾ ਹੈ, ਪ੍ਰੋਜੈਕਟ ਬਲਦੀਪ ਸਿੰਘ ਤੇ ਗਿੱਲ ਤਲਵਾੜਾ ਦਾ ਹੈ।ਗਾਇਕ ਅਰਸ਼ ਮੈਨੀ ਨੇ ਕਿਹਾ ਉਹ ਪਰਿਵਾਰ, ਸਹਿਯੋਗੀਆਂ ਤੇ ਉਹਨਾਂ ਦਰਸ਼ਕਾਂ ਦੇ ਹਮੇਸ਼ਾਂ ਰਿਣੀ ਰਹਿਣਗੇ ਜਿੰਨਾਂ ਨੇ ਉਨਾਂ ਦੇ ਗੀਤਾਂ ਮਾਣ ਸਤਿਕਾਰ ਦਿੱਤਾ।ਅਗੋਂ ਵੀ ਹਮੇਸ਼ਾਂ ਇਹੀ ਕੋਸ਼ਿਸ਼ ਰਹੇਗੀ ਕਿ ਚੰਗੇ ਗੀਤ ਹੀ ਗਾਏ ਜਾਣ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media