Saturday, July 5, 2025
Breaking News

ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਦਾ ਹੋਵੇਗਾ ਹਰ ਮਹੀਨੇ ਸਨਮਾਨ- ਐਸ.ਐਸ.ਪੀ

ਮੁੱਖ ਅਫ਼ਸਰ ਥਾਣਾ ਔੜ ਮਲਕੀਤ ਸਿੰਘ ਨੂੰ ਮਿਲਿਆ ‘ਮਹੀਨੇ ਦਾ ਸਰਬੋਤਮ ਪੁਲਿਸ ਕਰਮੀ’ ਦਾ ਸਨਮਾਨ

ਨਵਾਂਸ਼ਹਿਰ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਕਰਮੀਆਂ ਦਾ ਹਰੇਕ ਮਹੀਨੇ ਸਨਮਾਨ ਕੀਤਾ ਜਾਵੇਗਾ।ਇਸ ਮਹੀਨੇ ਵਧੀਆ ਕਾਰਗੁਜ਼ਾਰੀ ਲਈ ਮੁੱਖ ਅਫ਼ਸਰ ਥਾਣਾ ਔੜ ਇੰਸਪੈਕਟਰ ਮਲਕੀਤ ਸਿੰਘ ਨੂੰ ਪਹਿਲਾ, ਮੁੱਖ ਅਫ਼ਸਰ ਥਾਣਾ ਸਿਟੀ ਬਲਾਚੌਰ ਐਸ.ਆਈ ਨਰੇਸ਼ ਕੁਮਾਰੀ ਨੂੰ ਦੂਸਰਾ ਅਤੇ ਮੁੱਖ ਸਿਪਾਹੀ ਥਾਣਾ ਸਿਟੀ ਬਲਾਚੌਰ ਨਰੇਸ਼ ਕੁਮਾਰ ਨੂੰ ਤੀਸਰਾ ਸਥਾਨ ਮਿਲਿਆ ਹੈ। ਇਨ੍ਹਾਂ ਤਿੰਨਾਂ ਨੂੰ ਪ੍ਰਸੰਸਾ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
                        ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਕਪਤਾਨ ਪੁਲਿਸ ਸਥਾਨਕ ਮਨਵਿੰਦਰ ਬੀਰ ਸਿੰਘ, ਕਪਤਾਨ ਪੁਲਿਸ ਜਾਂਚ ਵਜੀਰ ਸਿੰਘ ਖਹਿਰਾ ਅਤੇ ਉਪ ਕਪਤਾਨ ਪੁਲਿਸ ਸਥਾਨਕ ਨਵਨੀਤ ਕੌਰ ਗਿੱਲ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਸੀ।ਇਸ ਕਮੇਟੀ ਵੱਲੋਂ ਜ਼ਿਲ੍ਹੇ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀਆਂ ਦੇ ਨਾਵਾਂ ਦੀ ਚੋਣ ਕੀਤੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਇਕ ਵਿਸ਼ੇਸ਼ ਬੋਰਡ ਤਿਆਰ ਕੀਤਾ ਗਿਆ ਹੈ, ਜਿਸ ’ਤੇ ਹਰੇਕ ਮਹੀਨੇ ਸਨਮਾਨਿਤ ਹੋਣ ਵਾਲੇ ਪੁਲਿਸ ਅਫ਼ਸਰਾਂ ਦੀਆਂ ਫੋਟੋਆਂ ਲਗਾਈਆਂ ਜਾਣਗੀਆਂ, ਤਾਂ ਜੋ ਜ਼ਿਲ੍ਹੇ ਸਮੂਹ ਪੁਲਿਸ ਕਰਮੀਆਂ ਵਿਚ ਆਪਣੀ ਡਿਊਟੀ ਪਰਤੀ ਉਤਸ਼ਾਹ ਪੈਦਾ ਹੋ ਸਕੇ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …